08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਠਾਨਕੋਟ ਵਿਚ ਅਕੈਡਮੀ ਐਜੂਕੇਸ਼ਨ ਵਲੋਂ ਪਹਿਲਾ ਟਰਾਈਸੀਟੀ ਸਟੇਟ ਸੈਮੀਨਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਪਠਾਨਕੋਟ, 24 ਅਪ੍ਰੈਲ (ਸੁਮਿਤ)- ਪਠਾਨਕੋਟ ਵਿਚ ਅਕੈਡਮੀ ਐਜੂਕੇਸ਼ਨ ਵਲੋਂ ਪਹਿਲਾ ਟਰਾਈਸੀਟੀ ਸਟੇਟ ਸੈਮੀਨਾਰ ਐਸੋਸੀਏਸ਼ਨ ਦੇ ਪ੍ਰਧਾਨ ਅਭਿਨਵ ਮਹਾਜਨ ਤੇ ਜਨਰਲ ਸਕੱਤਰ ਗੌਰਵ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ | ਸਮਾਗਮ ਵਿਚ ਸਿੱਖਿਆ ਤੇ ਸਮਾਜਿਕ ਵਿਕਾਸ ਨਾਲ ਸੰਬੰਧਿਤ ਮਹੱਤਵਪੂਰਨ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਵਿਭੂਤੀ ਸ਼ਰਮਾ, ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸ਼ਮੀ ਚੌਧਰੀ ਹਾਜ਼ਰ ਰਹੇ | ਉਨ੍ਹਾਂ ਦੇ ਨਾਲ ਸਾਈਾ ਗਰੁੱਪ ਦੇ ਚੇਅਰਮੈਨ ਇੰਜੀ: ਐਸ.ਕੇ. ਪੁੰਜ, ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਲਾਇਨਜ਼ ਕਲੱਬ ਪਠਾਨਕੋਟ ਦੇ ਪ੍ਰਧਾਨ ਰੋਮੀ ਵਡੈਹਰਾ ਅਤੇ ਸੀ.ਐਸ. ਲਾਇਲਪੁਰੀ ਵੀ ਸ਼ਾਮਿਲ ਹੋਏ | ਇਸ ਤੋਂ ਇਲਾਵਾ ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟ ਦੀ ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਵਿੰਗ ਦੇ ਆਗੂ ਅਭੀ ਸ਼ਰਮਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ | ਸੈਮੀਨਾਰ ਦੌਰਾਨ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਨਵੀਂਆਂ ਤਕਨੀਕਾਂ ਦੇ ਪ੍ਰਯੋਗ ਤੇ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਦੇ ਮੁਤਾਬਿਕ ਤਿਆਰ ਕਰਨ 'ਤੇ ਜ਼ੋਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਸੀ. ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਰਜਨੀਸ਼ ਗਰਗ ਹੋਣਗੇ ਪਠਾਨਕੋਟ ਦੇ ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ <br/>
Ad Position 24