ਪਠਾਨਕੋਟ, 24 ਅਪ੍ਰੈਲ (ਵਿਨੋਦ)- ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਰਜਨੀਸ਼ ਗਰਗ ਪਠਾਨਕੋਟ ਦੇ ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਹੋਣਗੇ | ਮੌਜੂਦਾ ਪਠਾਨਕੋਟ ਦੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦਾ ਤਬਾਦਲਾ ਸ਼ਹੀਦ ਭਗਤ ਸਿੰਘ ਨਗਰ ਕਰ ਦਿੱਤਾ ਗਿਆ ਹੈ ਤੇ ਚੰਡੀਗੜ੍ਹ ਤੋਂ ਰਜਨੀਸ਼ ਗਰਗ ਨੂੰ ਬਦਲ ਕੇ ਪਠਾਨਕੋਟ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਲਗਾਇਆ ਗਿਆ ਹੈ |