08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਿਸ਼ਵ ਧਰਤੀ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਗੁਰਦਾਸਪੁਰ, 24 ਅਪ੍ਰੈਲ (ਪੰਕਜ ਸ਼ਰਮਾ)- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ਜਿਸ ਵਿਚ ਹਰਜਿੰਦਰ ਸਿੰਘ ਆਈ.ਐਫ.ਐਸ ਵਣਪਾਲ ਬਿਸਤ ਸਰਕਲ ਪੰਜਾਬ ਜਲੰਧਰ ਤੇ ਵਣ ਮੰਡਲ ਅਫ਼ਸਰ ਸੰਜੀਵ ਕੁਮਾਰ ਪੀ.ਐਫ.ਐਸ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਵਲੋਂ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਸ ਸਾਲ ਗੁਰਦਾਸਪੁਰ ਜ਼ਿਲੇ੍ਹ ਵਿਚ ਬਰਸਾਤ ਦੇ ਮੌਸਮ 'ਚ ਛੇ ਲੱਖ ਪੰਜਾਹ ਹਜ਼ਾਰ ਬੂਟੇ ਲਗਾਏ ਜਾਣੇ ਹਨ ਜਿਸ ਦੀ ਮੁਕੰਮਲ ਤਿਆਰੀ ਵਿਭਾਗ ਵਲੋਂ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਜੇਕਰ ਕੋਈ ਹੋਰ ਸੰਸਥਾ ਜਾਂ ਪੰਚਾਇਤ ਆਪਣੇ ਤੌਰ 'ਤੇ ਜ਼ਿਲੇ੍ਹ ਵਿਚ ਬੂਟੇ ਲਗਾਉਣਾ ਚਾਹੁੰਦੀ ਹੈ ਤਾਂ ਇਸ ਸਬੰਧੀ ਵਿਭਾਗ ਵਲੋਂ ਟੈਕਨੀਕਲ ਸਹਾਇਤਾ ਦਿੱਤੀ ਜਾ ਸਕਦੀ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਗ ਦੇ ਸੀਜ਼ਨ ਦੌਰਾਨ ਅੱਗ ਨਾ ਲਗਾਈ ਜਾਵੇ ਤੇ ਵਿਸ਼ਵ ਧਰਤੀ ਦਿਵਸ ਮੌਕੇ ਇਹ ਪ੍ਰਣ ਕੀਤਾ ਜਾਵੇ ਕਿ ਧਰਤੀ 'ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤੇ ਕੁੜੇ ਦਾ ਨਿਪਟਾਰਾ ਸਹੀ ਢੰਗ ਨਾਲ ਕੀਤਾ ਜਾਵੇ | ਇਸ ਮੌਕੇ ਵਣ ਵਿਭਾਗ ਦੇ ਕਰਮਚਾਰੀ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਮੇਸ਼ ਸਲਹੋਤਰਾ, ਸੈਕਟਰੀ ਵਿਕਾਸ ਸ਼ਿੰਗਾਰੀ, ਸ਼ਸੀ ਕਾਂਤ ਮਹਾਜਨ, ਅਰਚਨਾ ਜੋਸ਼ੀ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਜਨੀਸ਼ ਗਰਗ ਹੋਣਗੇ ਪਠਾਨਕੋਟ ਦੇ ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ <br/> ਅਗਲੀ ਖ਼ਬਰ ਗਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਵਫ਼ਦ ਨੇ ਐਸ.ਡੀ.ਓ. ਮੰਡੀਕਰਨ ਨੰੂ ਦਿੱਤਾ ਮੰਗ ਪੱਤਰ
Ad Position 24