08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਵਫ਼ਦ ਨੇ ਐਸ.ਡੀ.ਓ. ਮੰਡੀਕਰਨ ਨੰੂ ਦਿੱਤਾ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਹਿਰਾਮਪੁਰ, 24 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਗਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਵਫ਼ਦ ਵਲੋਂ ਸਭਾ ਦੇ ਪ੍ਰਧਾਨ ਵਿਜੇ ਸਿੰਘ ਸਲਾਰੀਆ ਦੀ ਅਗਵਾਈ ਹੇਠ ਐਸ.ਡੀ.ਓ. ਪੰਜਾਬ ਰਾਜ ਮੰਡੀਕਰਨ ਬੋਰਡ ਗੁਰਦਾਸਪੁਰ ਨੰੂ ਸੜਕ ਦੀ ਮੁਰੰਮਤ ਦੇ ਸਬੰਧ ਵਿਚ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਸਭਾ ਦੇ ਪ੍ਰਧਾਨ ਵਿਜੇ ਸਿੰਘ ਸਲਾਰੀਆ ਨੇ ਦੱਸਿਆ ਕਿ ਪੀਰ ਬਾਬਾ ਲੁੱਡਣ ਸ਼ਾਹ ਦੀ ਮਜ਼ਾਰ ਤੋਂ ਲੈ ਕੇ ਗਾਹਲੜੀ ਰੋਡ ਤੱਕ ਕਰੀਬ 2 ਕਿੱਲੋਮੀਟਰ ਦੇ ਸੜਕ ਦੇ ਟੋਟੇ ਦਾ ਹਾਲ ਬਹੁਤ ਮਾੜਾ ਹੈ, ਜਿਸ ਦੀ ਪਿਛਲੇ ਕਰੀਬ 8 ਸਾਲ ਤੋਂ ਕੋਈ ਮੁਰੰਮਤ ਨਹੀਂ ਕੀਤੀ ਗਈ | ਸੜਕ ਵਿਚ ਥਾਂ ਥਾਂ 'ਤੇ ਡੂੰਘੇ ਖੱਡੇ ਪਏ ਹਨ, ਜਿੱਥੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋਇਆ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਦੇ ਬੱਚੇ ਇਸ ਸੜਕ ਰਾਹੀਂ ਸਾਈਕਲਾਂ 'ਤੇ ਲੰਘਦੇ ਹਨ ਜੋ ਕਈ ਵਾਰ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ, ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵੀ ਬੱਚੇ ਲੈ ਕੇ ਇੱਥੋਂ ਲੰਘਦੀਆਂ ਹਨ ਤੇ ਘਟਨਾ ਦਾ ਜੋਖ਼ਮ ਬਣਿਆ ਰਹਿੰਦਾ ਹੈ | ਕਿਸਾਨ ਵੀ ਖੇਤੀਬਾੜੀ ਦੇ ਕੰਮਾਂ ਲਈ ਇੱਥੋਂ ਲੰਘਦੇ ਹਨ ਪਰ ਸੜਕ ਦੀ ਮਾੜੀ ਹਾਲਤ ਹੋਣ ਕਰਕੇ ਬਹੁਤੀ ਆਵਾਜਾਈ ਨੰੂ ਬੱਸ ਸਟੈਂਡ ਵਾਲੀ ਸੜਕ ਰਾਹੀਂ ਲੰਘਣਾ ਪੈਂਦਾ ਹੈ ਜਿਸ ਕਰਕੇ ਜਾਮ ਲੱਗ ਜਾਂਦਾ ਹੈ | ਐਸ.ਡੀ.ਓ ਗੁਰਦਾਸਪੁਰ ਨੇ ਵਫ਼ਦ ਨੰੂ ਭਰੋਸਾ ਦਿੱਤਾ ਕਿ ਜਲਦ ਹੀ ਸੜਕ ਦਾ ਕੰਮ ਸ਼ੁਰੂ ਕਰਵਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਜਥੇਦਾਰ ਛੋਟੇਪੁਰ ਵੱਖ-ਵੱਖ ਪਿੰਡਾਂ 'ਚ ਵਰਕਰਾਂ ਨੂੰ ਮਿਲੇ
Ad Position 24