ਵਡਾਲਾ ਬਾਂਗਰ, 24 ਅਪ੍ਰੈਲ (ਭੁੰਬਲੀ)- ਜਥੇਦਾਰ ਸੱੁਚਾ ਸਿੰਘ ਛੋਟੇਪੁਰ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਅੱਜ ਇਸ ਇਲਾਕੇ ਦੇ ਪਿੰਡ ਭੋਜਰਾਜ, ਦੂਲਾਨੰਗਲ, ਮਸਾਣਾ ਸਮੇਤ ਹੋਰ ਪਿੰਡਾਂ ਵਿਚ ਆਪਣੇ ਸਮਰਥਕਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਵਿਚਾਰ-ਚਰਚਾ ਕੀਤੀ ਤੇ ਭਵਿੱਖ ਦੀ ਰਾਜਨੀਤੀ ਬਾਰੇ ਡੂੰਘੀਆਂ ਸਲਾਹਾਂ ਵੀ ਕੀਤੀ | ਉਹ ਉਕਤ ਪਿੰਡਾਂ ਵਿਚ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੱਖ-ਵੱਖ ਘਟਨਾਵਾਂ ਦੌਰਾਨ ਮੌਤ ਹੋ ਗਈ ਸੀ | ਇਸ ਮੌਕੇ ਜਥੇ. ਛੋਟੇਪੁਰ ਪਿੰਡ ਭੋਜਰਾਜ ਦੇ ਸਾ. ਸਰਪੰਚ ਜਰਨੈਲ ਸਿੰਘ ਦੇ ਘਰ ਵੀ ਗਏ ਜਿਨਾਂ ਦੀ ਨੂੰ ਹ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਤੋਂ ਚਲ ਵੱਸੇ ਸਨ | ਛੋਟੇਪੁਰ ਨੇ ਕਿਹਾ ਕਿ ਮੈਂ ਆਪਣੇ ਵਰਕਰਾਂ ਦੇ ਹਰੇਕ ਦੁੱਖ-ਸੁੱਖ ਵਿਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹਾਂ ਤੇ ਭਵਿੱਖ ਵਿਚ ਵੀ ਰਹਾਂਗਾ | ਇਸ ਮੌਕੇ ਅਮਨਦੀਪ ਸਿੰਘ ਕੋਟ ਸੰਤੋਖ ਰਾਏ, ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਯੂਨੀਅਨ, ਬਚਨ ਸਿੰਘ ਪੰਚ, ਕਸ਼ਮੀਰ ਸਿੰਘ ਭੋਜਰਾਜ, ਜਥੇ. ਰਤਨ ਸਿੰਘ ਭੋਜਰਾਜ, ਰਾਜਵਿੰਦਰ ਸਿੰਘ ਭੋਜਰਾਜ, ਐਡਵੋਕੇਟ ਅਜੈਪਾਲ ਸਿੰਘ ਸੰਧੂ, ਪ੍ਰੋ. ਧਿਆਨ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ ਗਿੱਲ ਸਮੇਤ ਹੋਰ ਸਮਰਥਕ ਵੀ ਮੌਜ਼ੂਦ ਸਨ |