07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਵਿਧਾਇਕ ਰੰਧਾਵਾ ਨੇ ਪਿੰਡ ਧਾਰੋਵਾਲੀ ਵਿਚ ਚੇਅਰਮੈਨ ਗੁਰਮਨਜੀਤ ਸਿੰਘ ਦੇ ਘਰ ਵਿਰੋਧੀਆਂ ’ਤੇ ਸਾਧੇ ਤਿੱਖੇ ਨਿਸ਼ਾਨੇ

ਧਿਆਨਪੁਰ, 7 ਸਤੰਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਧਾਰੋਵਾਲੀ ਵਿਚ ਚੇਅਰਮੈਨ ਗੁਰਮਨਜੀਤ ਸਿੰਘ ਦੇ ਗ੍ਰਹਿ ਵਿਖੇ ਗਰਜ ਕੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਗੁੰਡਾਗਰਦੀ ਤੇ ਧੱਕੇਸ਼ਾਹੀ ਨੂੰ ਹਲਕਾ ਡੇਰਾ ਬਾਬਾ ਨਾਨਕ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਗੁਰਮਨਜੀਤ ਸਿੰਘ ਰੰਧਾਵਾ ਧਾਰੋਵਾਲੀ ਅਤੇ ਨੌਜਵਾਨ ਆਗੂ ਹੈਰੀ ਰੰਧਾਵਾ ਨੇ ਦੱਸਿਆ ਕਿ ਲੋਕ ਮਿਲਣੀ ਕਰਨ ਲਈ ਪਿੰਡ ਦੇ ਕੁਝ ਕੁ ਸਮਰਥਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਇਸ ਲੋਕ ਮਿਲਣੀ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਧਿਆਨਪੁਰ, 7 ਸਤੰਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਧਾਰੋਵਾਲੀ ਵਿਚ ਚੇਅਰਮੈਨ ਗੁਰਮਨਜੀਤ ਸਿੰਘ ਦੇ ਗ੍ਰਹਿ ਵਿਖੇ ਗਰਜ ਕੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਗੁੰਡਾਗਰਦੀ ਤੇ ਧੱਕੇਸ਼ਾਹੀ ਨੂੰ ਹਲਕਾ ਡੇਰਾ ਬਾਬਾ ਨਾਨਕ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਗੁਰਮਨਜੀਤ ਸਿੰਘ ਰੰਧਾਵਾ ਧਾਰੋਵਾਲੀ ਅਤੇ ਨੌਜਵਾਨ ਆਗੂ ਹੈਰੀ ਰੰਧਾਵਾ ਨੇ ਦੱਸਿਆ ਕਿ ਲੋਕ ਮਿਲਣੀ ਕਰਨ ਲਈ ਪਿੰਡ ਦੇ ਕੁਝ ਕੁ ਸਮਰਥਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਇਸ ਲੋਕ ਮਿਲਣੀ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਉਨ੍ਹਾਂ ਕਿਹਾ ਕਿ ਧਾਰੋਵਾਲੀ ਸਮੇਤ ਸਾਰੇ ਹਲਕੇ ਦੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਹੌਸਲੇ ਏਨੇ ਬੁਲੰਦ ਹੋ ਗਏ ਹਨ ਕਿ 2027 ਵਿਚ ਸ: ਗੁਰਦੀਪ ਸਿੰਘ ਰੰਧਾਵਾ ਦੂਜੀ ਵਾਰ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕਰਨਗੇ। ਇਸ ਸਮੇਂ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਪਵਨਦੀਪ ਕੌਰ ਡੇਰਾ ਪਠਾਣਾਂ, ਸਰਪੰਚ ਬਲਰਾਜ ਸਿੰਘ ਖਹਿਰਾ ਸੁਲਤਾਨ, ਸਤਨਾਮ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੰਬਰਦਾਰ, ਡਾ. ਹਰਦੇਵ ਸਿੰਘ ਸ਼ਾਹਪੁਰ ਜਾਜਨ, ਸਰਕਲ ਪ੍ਰਧਾਨ ਨਰਿੰਦਰ ਸਿੰਘ ਅਲੀਨੰਗਲ, ਯੂਥ ਸਰਕਲ ਪ੍ਰਧਾਨ ਬਖਸ਼ੀਸ਼ ਸਿੰਘ ਅਲੀਨੰਗਲ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ, ਸਰਪੰਚ ਦਲਬੀਰ ਸਿੰਘ ਰਾਜੇਕੇ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਸ਼੍ਰੀਮਤੀ ਮੀਨਾ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਉਵਾਲ, ਸਰਕਲ ਪ੍ਰਧਾਨ ਸਰਪੰਚ ਬਲਵਿੰਦਰ ਸਿੰਘ ਪਵਾਰ ਸ਼ਿਕਾਰ ਮਾਛੀਆਂ, ਐਡਵੋਕੇਟ ਪਰਿਵਰਤਨ ਸਿੰਘ ਵਿੱਕੀ ਸੰਗਤੂਵਾਲ, ਸਰਪੰਚ ਗੁਰਤੇਜ ਸਿੰਘ ਰਣਸੀਕਾ ਤਲਾਂ, ਸ਼ੁਭਮ ਭਾਰਤਵਾਜ਼ ਬਲਾਕ ਪ੍ਰਧਾਨ, ਸਰਪੰਚ ਕੁਲਦੀਪ ਸਿੰਘ ਮਹਿਮੇਚੱਕ, ਸਰਪੰਚ ਮਨਦੀਪ ਸਿੰਘ ਗਿਲਾਂਵਾਲੀ, ਸਰਪੰਚ ਜਸਮੇਲ ਸਿੰਘ ਕੁਹਾਲੀ, ਅੰਕੂ ਸਰਪੰਚ ਰੂੜਾ, ਜੋਤੀ ਸਰਪੰਚ ਰਤਿਆਵਾਂ, ਬਲਾਕ ਸੰਮਤੀ ਚੇਅਰਮੈਨ ਰਣਜੀਤ ਸਿੰਘ ਸ਼ਕਰੀ, ਸੁਖਜਿੰਦਰ ਸਿੰਘ ਜੌੜੀਆਂ ਸਰਪੰਚ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਕਮਲਜੀਤ ਚਾਵਲਾ ਤੇ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਸੇਖਵਾਂ ਨੇ ਕੀਤੀਆਂ ਨਿਯੁਕਤੀਆਂ * ਗੁਰਬਚਨ ਸਿੰਘ ਸਾਹੋਵਾਲ ਦਾ ਸਨਮਾ...
Ad Position 24