ਧਾਰਕਲਾਂ, 24 ਅਪ੍ਰੈਲ (ਨਰੇਸ਼ ਪਠਾਨੀਆ)- 'ਆਪ' ਆਗੂ ਸਵਰਨ ਸਿੰਘ ਸਲਾਰੀਆ ਚੇਅਰਮੈਨ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਨੇ ਰਵੀ ਕਾਂਤ ਸ਼ਰਮਾ ਨਿਵਾਸੀ ਧਾਰਕਲਾਂ ਜ਼ਿਲ੍ਹਾ ਪਠਾਨਕੋਟ ਨੰੂ ਤੁਰੰਤ ਪ੍ਰਭਾਵ ਨਾਲ ਆਪਣਾ ਸਿਆਸੀ ਸਲਾਹਕਾਰ ਤੇ ਯੋਗੇਸ਼ ਕੁਮਾਰ ਸ਼ਰਮਾ ਨਿਵਾਸੀ ਧਾਰ ਬਲਾਕ ਪਿੰਡ ਦਰਕੂਆ ਬੰਗਲਾ ਨੰੂ ਸਿਆਸੀ ਇੰਚਾਰਜ ਹਲਕਾ ਸੁਜਾਨਪੁਰ ਨਿਯੁਕਤ ਕੀਤਾ ਗਿਆ | ਇਸ ਮੌਕੇ ਰਵੀਕਾਂਤ ਸ਼ਰਮਾ ਤੇ ਯੋਗੇਸ਼ ਕੁਮਾਰ ਸ਼ਰਮਾ ਨੇ ਨਿਯੁਕਤੀ ਲਈ ਸਵਰਨ ਸਿੰਘ ਸਲਾਰੀਆ ਦਾ ਧੰਨਵਾਦ ਕੀਤਾ |