08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਿੰਡ ਥਰਿਆਲ ਦੇ ਕਈ ਕਿਸਾਨਾਂ ਦੀ 10 ਤੋਂ 12 ਏਕੜ ਕਣਕ ਸੜ ਕੇ ਹੋਈ ਸੁਆਹ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮਾਧੋਪੁਰ, 24 ਅਪ੍ਰੈਲ (ਮਹਿਰਾ)- ਪਿੰਡ ਥਰਿਆਲ ਵਿਖੇ ਕਿਸਾਨਾਂ ਦੀ 10 ਤੋਂ 12 ਏਕੜ ਕਣਕ ਦੇ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਕਿਸਾਨ ਰਘੂਨਾਥ ਸਿੰਘ ਵਾਸੀ ਥਰਿਆਲ ਨੇ ਦੱਸਿਆ ਕਿ ਫ਼ਤਿਹ ਸਿੰਘ ਦੀ ਲਗਪਗ ਇਕ ਏਕੜ, ਹਰਦੀਪ ਸਿੰਘ ਦੀ ਲਗਪਗ ਇਕ ਤੋਂ ਦੋ ਏਕੜ ਤੇ ਕਈ ਹੋਰ ਕਿਸਾਨਾਂ ਦੀ ਪੱਕੀ ਕਣਕ ਦੀ ਫ਼ਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਕਿਸਾਨਾਂ ਨੇ ਦੱਸਿਆ ਕਿ ਇਕ ਖੇਤ ਵਿਚ ਅੱਗ ਲੱਗਣ ਤੋਂ ਬਾਅਦ ਹਵਾ ਚੱਲਣ ਕਰਕੇ ਅੱਗ ਦੂਸਰੇ ਖੇਤਾਂ ਵਿਚ ਵੀ ਫੈਲ ਗਈ | ਉਨ੍ਹਾਂ ਵਲੋਂ ਫਾਇਰ ਬਿ੍ਗੇਡ ਨੂੰ ਵੀ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬਿ੍ਗੇਡ ਪਹੁੰਚੀ 10-12 ਏਕੜ ਕਣਕ ਸੜ ਕੇ ਸੁਆਹ ਹੋ ਚੁੱਕੀ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਫਾਇਰ ਬਿ੍ਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਸੈਂਕੜੇ ਲੋਕ ਪਹੁੰਚ ਚੁੱਕੇ ਸਨ ਤੇ ਅੱਗ 'ਤੇ ਕਾਬੂ ਪਾਉਣ ਤੇ ਹੋਰ ਖੜ੍ਹੀ ਕਣਕ ਦੀ ਫ਼ਸਲ ਦੀ ਰੱਖਿਆ ਲਈ ਟਰੈਕਟਰਾਂ ਤੇ ਹੋਰ ਉਪਕਰਨਾਂ ਦੀ ਵਰਤੋਂ ਕਰ ਰਹੇ ਸਨ | ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਸੜੀਆਂ ਹੋਈਆਂ ਫ਼ਸਲਾਂ ਦਾ ਸਰਵੇਖਣ ਕੀਤਾ ਜਾਵੇ ਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਦੇ ਪ੍ਰਮੁੱਖ ਆਗੂ ਸੁਰਜੀਤ ਸ਼ਰਮਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ 'ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ <br...
Ad Position 24