ਪਠਾਨਕੋਟ, 24 ਅਪ੍ਰੈਲ (ਸੰਧੂ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਦਫ਼ਤਰ ਮਾਡਲ ਟਾਊਨ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਹੋਇਆ ਜਿਸ ਵਿਚ ਪਾਰਟੀ ਦੇ ਜਨਰਲ ਸਕੱਤਰ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਸੁਜਾਨਪੁਰ ਸ਼ਹਿਰ ਦੇ ਪ੍ਰਮੁੱਖ ਆਗੂ ਸੁਰਜੀਤ ਸ਼ਰਮਾ ਨੂੰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕੀਤਾ | ਇਸ ਮੌਕੇ ਪਾਰਟੀ ਆਗੂਆਂ ਨੇ ਸੁਰਜੀਤ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੁਜਾਨਪੁਰ ਖੇਤਰ ਵਿਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਜਲਦ ਹੀ ਸੁਰਜੀਤ ਸ਼ਰਮਾ ਨੂੰ ਇਕ ਮਹੱਤਵਪੂਰਨ ਜ਼ਿੰਮੇਵਾਰੀ ਵੀ ਸੌਂਪੀ ਜਾਵੇਗੀ | ਸੁਰਜੀਤ ਸ਼ਰਮਾ ਦੇ ਨਾਲ ਪਵਨ ਗੁਪਤਾ, ਮੁਕੇਸ਼ ਕੁਮਾਰ, ਤਰੁਣ ਕੁਮਾਰ, ਅਦਿੱਤਿਆ ਸ਼ਰਮਾ, ਅਤੀਤ, ਵਿਵੇਕ, ਮਨੋਜ, ਰਾਜਨ, ਬਲਜੀਤ ਸਿੰਘ, ਅਜੇ ਕੁਮਾਰ, ਟੀਨੂ ਗੁਪਤਾ, ਅਰਜੁਨ ਮਹਾਜਨ, ਕੁਨਾਲ, ਗੌਰਵ, ਵਿਸ਼ਾਲ, ਮਨਜੀਤ, ਕੰਵਰ ਜਸਰੋਟੀਆ, ਕਰਨ, ਸੁਰਿੰਦਰ ਪਾਲ, ਸੁਨੀਲ, ਅਰੁਣ, ਮੋਨੂੰ, ਵਿਨੋਦ, ਸਤੀਸ਼, ਦੀਪਕ, ਪੰਕਜ, ਮੁਨੀਸ਼, ਆਸ਼ੀਸ਼, ਗੌਰਵ, ਵਿਕਾਸ, ਤਰੁਣ, ਸਾਹਿਲ, ਸੁਨੀਲ ਕੁਮਾਰ, ਦੀਪਕ ਕੁਮਾਰ, ਕੇਸ਼ਵ, ਦਿਲੀਪ, ਪਾਰਸ ਮਹਾਜਨ, ਚੰਦਰ ਕਾਂਤਾ ਸਮੇਤ ਕਈ ਹੋਰ ਸਾਥੀਆਂ ਨੇ ਵੀ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੂ, ਪੰਜਾਬ ਐਸ.ਓ.ਆਈ. ਦੇ ਉਪ ਪ੍ਰਧਾਨ ਅਨਹੱਦ ਪ੍ਰਭਾਕਰ, ਜਨਰਲ ਸਕੱਤਰ ਗੁਰਨਾਮ ਸਿੰਘ ਤੇ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ ਵੀ ਹਾਜ਼ਰ ਸਨ |