14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕਤਲ ਕੇਸ ਦਾ ਮੁਲਜ਼ਮ ਤੇ ਨਸ਼ਾ ਤਸਕਰ ਹਵਾਲਾਤ ਤੋੜ ਕੇ ਹੋਏ ਫਰਾਰ <br/>

Ad Position 21
No active advertisement
ਅਜੀਤ ਡੈਸਕ 26-04-2026
ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ)- ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸੇਖਵਾਂ ਦੇ ਅੰਦਰੋਂ ਬੀਤੀ ਰਾਤ ਕਤਲ ਕੇਸ ਦਾ ਮੁਲਜ਼ਮ ਅਤੇ ਇਕ ਨਸ਼ਾ ਤਸਕਰ ਹਵਾਲਾਤ ਤੋੜ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਥਾਣਾ ਸੇਖਵਾਂ ਤੇ ਬਟਾਲਾ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ | ਵਾਪਰੀ ਇਸ ਘਟਨਾ ਨੇ ਬਟਾਲਾ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ | ਫਰਾਰ ਹੋਏ ਕੈਂਦੀਆਂ ਵਿਚ ਇਕ 'ਤੇ 302 ਅਤੇ ਇਕ 'ਤੇ ਨਸ਼ਿਆਂ ਸਬੰਧੀ ਮਾਮਲਾ ਦਰਜ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ 302 ਮਾਮਲੇ 'ਚ ਕਾਬੂ ਕੀਤੇ ਗੁਰਮੇਜ ਸਿੰਘ ਉਰਫ ਜਿੰਦੀ ਪੁੱਤਰ ਚੰਨਣ ਸਿੰਘ ਵਾਸੀ ਡੇਅਰੀਵਾਲ ਦਰੋਗਾ ਦਾ ਅਦਾਲਤ ਪਾਸੋਂ ਇਕ ਦਿਨ ਦਾ ਰਿਮਾਂਡ ਲਿਆ ਗਿਆ ਸੀ ਅਤੇ ਦੂਸਰੇ ਵਿਅਕਤੀ ਹਰਪਾਲ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਚੂਹੜ ਚੱਕ ਨੂੰ ਬੀਤੇ ਦਿਨ ਹੀ ਨਸ਼ਾ ਤਸਕਰੀ ਦੇ ਮਾਮਲੇ 'ਚ ਗਿ੍ਫਤਾਰ ਕੀਤਾ ਸੀ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਨਾ ਸੀ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਥਾਣਾ ਸੇਖਵਾਂ ਦੀ ਹਵਾਲਾਤ ਦਾ ਤਾਲਾ ਤੋੜ ਕੇ ਉਕਤ ਦੋਵੇਂ ਮੁਲਜ਼ਮ ਫਰਾਰ ਹੋ ਗਏ ਹਨ | ਡੀ.ਐਸ.ਪੀ. ਸੁਖਇੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਸੰਬੰਧੀ ਜਾਂਚ ਚੱਲ ਰਹੀ ਹੈ, ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਵਿਚ ਇਕ ਏ.ਐਸ.ਆਈ. ਤੇ ਇਕ ਹਵਾਲਦਾਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਫਰਾਰ ਹੋਏ ਕੈਦੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਿਖੇ ਅੰਤਰ-ਸਕੂਲ ਵਰਕਸ਼ਾਪ-ਕਮ-ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਝੋਨੇ ਦੇ ਪੀ.ਆਰ. 7501 ਹਾਈਬਿ੍ਡ ਬੀਜ ਨੂੰ ਵੱਧ ਤਰਜੀਹ ਦੇ ਰਹੇ ਕਿਸਾਨ, ਸਰਕਾਰ ਵਲੋਂ ਪ੍ਰਮਾਣਿਤ ਨਾ ਹੋਣ ਬਾਵਜੂਦ ਵੀ ਧ...
Ad Position 24