14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਆਈ.ਸੀ.ਐੱਸ.ਈ. ਖੇਡਾਂ 'ਚ ਮਾਰੀਆਂ ਮੱਲ੍ਹਾਂ <br/>

Ad Position 21
No active advertisement
ਅਜੀਤ ਡੈਸਕ 26-04-2026
ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ)- ਆਈ.ਸੀ.ਐੱਸ.ਈ. ਬੋਰਡ ਵਲੋਂ ਜ਼ੋਨਲ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਅਤੇ ਸੋਨੇ ਦੇ ਤਮਗੇ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਖੇਡਾਂ ਵਿਚ ਐਥਲੈਟਿਕਸ ਮੁਕਾਬਲਾ ਬੀਤੇ ਦਿਨੀਂ ਸਰਕਾਰੀ ਕਾਲਜ ਗੁਰਦਾਸਪੁਰ ਦੀ ਗਰਾਉਂਡ ਵਿਚ ਕਰਵਾਇਆ ਗਿਆ ਜਿਸ ਵਿਚ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਅੰਡਰ-19 (ਲੜਕਿਆਂ) ਦੇ ਵਰਗ ਵਿਚ ਗੁਰਪ੍ਰਤਾਪ ਸਿੰਘ ਨੇ ਡਿਸਕਸ ਥਰੋ ਤੇ ਸ਼ਾਟਪੁੱਟ ਵਿਚ 2 ਸੋਨੇ ਦੇ ਤਮਗੇ ਹਾਸਲ ਕੀਤੇ | ਪ੍ਰਭਕੀਰਤ ਸਿੰਘ ਨੇ ਉੱਚੀ ਛਾਲ ਵਿਚ ਸੋਨੇ ਦਾ ਤਮਗਾ ਕੀਤਾ | ਅੰਡਰ-17 (ਲੜਕਿਆਂ) ਦੇ ਵਰਗ ਵਿਚ ਦਿਲਪ੍ਰੀਤ ਸਿੰਘ ਨੇ ਸ਼ਾਟਪੁੱਟ ਤੇ ਡਿਸਕਸ ਥਰੋ ਵਿਚ 2 ਸੋਨੇ ਦੇ ਤਮਗੇ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅੰਡਰ-14 (ਲੜਕਿਆਂ) ਦੇ ਵਰਗ ਵਿਚ ਪ੍ਰਭਗੁਣ ਸਿੰਘ ਨੇ 400 ਮੀਟਰ ਦੌੜ ਵਿਚ ਤੀਸਰੇ ਸਥਾਨ 'ਤੇ ਰਹਿ ਕੇ ਕਾਂਸੇ ਦਾ ਤਮਗਾ ਜਿੱਤਿਆ | ਸਕੂਲ ਪਹੁੰਚਣ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ (ਸਾਬਕਾ. ਡਿਪਟੀ ਡੀ.ਈ.ਓ.) ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਾਸੀਆਂ ਨੰੂ ਮਿਲਿਆ ਵੱਡਾ ਤੋਹਫ਼ਾ, ਰਮਨ ਬਹਿਲ ਨੇ 8 ਕਰੋੜ 90 ਲੱਖ ਨਾਲ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ... ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਦੀ ਵਿਦਿਆਰਥਣ ਵਲੋਂ ਪੰਜਾਬ ਯੂਨੀਵਰਸਿਟੀ 'ਚ ਪਹਿਲਾ ਸਥਾਨ ਪ੍ਰਾਪਤ <br/>
Ad Position 24