ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)- ਸੀ.ਐਨ.ਆਈ. ਚਰਚ ਧਾਰੀਵਾਲ ਵਿਖੇ ਸੀਨੀਅਰ ਕਾਂਗਰਸੀ ਆਗੂ ਪ੍ਰੋ. ਮੁਸਤਾਕ ਮਸੀਹ ਨਮਿਤ ਸ਼ਰਧਾਂਜ਼ਲੀ ਸਮਾਗਮ ਹੋਇਆ | ਇਸ ਮੌਕੇ ਪਾਦਰੀ ਰੈਵ. ਰੋਬਿਨ ਵਰਗਿਸ ਨੇ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਪ੍ਰਭੂ ਵਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਪ੍ਰੋ. ਮੁਸਤਾਕ ਮਸੀਹ ਵਲੋਂ ਸਰਕਾਰ, ਕਾਂਗਰਸ ਪਾਰਟੀ ਅੰਦਰ ਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦਿੱਲੀ ਤੱਕ ਆਪਣਾ ਨਾਂਅ ਬਣਾਉਣਾ ਕੇਵਲ ਪ੍ਰੋ. ਮੁਸਤਾਕ ਮਸੀਹ ਦੇ ਹੀ ਹਿੱਸੇ ਆਇਆ ਹੈ | ਇਸ ਮੌਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਸਾਬਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ, ਪੰਜਾਬ ਕ੍ਰਿਚੀਅਨ ਸੇਵਾ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਚੇਅਰਮੈਨ ਪੰਜਾਬ ਤਰਸੇਮ ਸਹੋਤਾ, ਸੇਵਾ-ਮੁਕਤ ਡੀ.ਐਸ.ਪੀ. ਪ੍ਰਭੂ ਦਾਸ, ਕਾਂਗਰਸ ਜ਼ਿਲ੍ਹਾ ਆਗੂ ਵਿਲਸ਼ਨ ਬਿੱਲਾ ਦੀਨਪੁਰ, ਬਲਾਕ ਸ਼ਹਿਰੀ ਧਾਰੀਵਾਲ ਪ੍ਰਧਾਨ ਐਡਵੋਕੇਟ ਰਾਕੇਸ਼ ਰਣੀਆਂ, ਸਾਬਕਾ ਚੇਅਰਮੈਨ ਜੇਮਸ ਮਸੀਹ ਜੌਹਲ ਨੰਗਲ, ਡਾ. ਪ੍ਰਦੀਪ, ਪ੍ਰਕਾਸ਼, ਪਰੈਸੀ ਚੌਧਰਪੁਰ, ਸੰਨੀ ਸਿੰਮਥਾ, ਸਾਬਕਾ ਚੇਅਰਮੈਨ ਰਾਧੇ ਕ੍ਰਿਸ਼ਨ ਪੁਰੀ, ਰੌਸ਼ਨ ਲਾਲ, ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ, ਦੀਪਕ ਦੀਨ, ਸ੍ਰੀਮਤੀ ਸੁਨੀਤਾ ਚੌਧਰੀ, ਪਿ੍ਯੰਕਾ ਚੌਧਰੀ ਆਦਿ ਹਾਜ਼ਰ ਸਨ |