15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜਥੇ. ਛੋਟੇਪੁਰ ਵਲੋਂ ਜ਼ਿਲ੍ਹਾ ਜਥੇਬੰਦਕ ਢਾਂਚੇ ਦੇ ਚੁਣੇ ਅਹੁਦੇਦਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 26-04-2026
ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਗੁਰਦਾਸਪੁਰ ਦੇ ਐਲਾਨੇ ਗਏ ਢਾਂਚੇ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਸਲਾਹਕਾਰ, ਜਥੇਬੰਦਕ ਸਕੱਤਰ ਸਮੇਤ ਮੀਤ ਪ੍ਰਧਾਨਾਂ ਦਾ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਮੈਂਬਰ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪੁਨਰ ਵਲੋਂ ਸਿਰੋਪਾਓ ਭੇਟ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਸੁੱਚਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਸਮੁੱਚੀ ਲੀਡਰਸ਼ਿਪ ਵਲੋਂ ਜਾਰੀ ਕੀਤੇ ਗਏ ਅਕਾਲੀ ਐਲਾਨਨਾਮੇ ਸਬੰਧੀ ਜਾਗਰੂਕ ਕਰਨ | ਇਸ ਮੌਕੇ ਛੋਟੇਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਲਖਬੀਰ ਸਿੰਘ ਪਨਿਆੜ, ਸੇਵਾ ਮੁਕਤ ਇੰਸਪੈਕਟਰ ਗੁਰਬਚਨ ਸਿੰਘ ਕੋਟਲਾ ਮੁਗਲਾਂ, ਬਲਵਿੰਦਰ ਸਿੰਘ ਰਣੀਆ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਇੰਦਰਾਵਾਲ, ਜਸਬੀਰ ਸਿੰਘ ਸ਼ਾਹ ਜਫਰਵਾਲ, ਚੈਨ ਸਿੰਘ ਸਪਰਾਏ ਕੋਠੀ, ਦਿਲਜੋਤ ਸਿੰਘ ਡੇਹਰੀਵਾਲ ਦਰੋਗਾ, ਸੁਰਿੰਦਰ ਸਿੰਘ, ਨਰਿੰਦਰ ਸਿੰਘ ਖਹਿਰਾ ਕੋਟਲੀ, ਰਣਜੀਤ ਸਿੰਘ ਅਵਾਨ, ਸਵਿੰਦਰ ਸਿੰਘ ਘੁੰਮਣ, ਸੁਖਜਿੰਦਰ ਸਿੰਘ ਮਧਰੇ, ਮੰਗਲ ਸੈਨ, ਜਤਿੰਦਰ ਸਿੰਘ ਭੁੱਲਰ ਅਠਵਾਲ, ਰੂਪ ਸਿੰਘ ਦੂਲਾਨੰਗਲ, ਕੈਪਟਨ ਸੁਖਵਿੰਦਰ ਸਿੰਘ ਕੋਟ ਮੀਆਂ ਸਾਹਿਬ, ਸੁਖਦੇਵ ਸਿੰਘ ਬਿਧੀਪੁਰ, ਰਵਿੰਦਰ ਸਿੰਘ ਗੁਰਦਾਸ ਨੰਗਲ, ਜਗੀਰ ਸਿੰਘ ਕੋਟਲਾ, ਹਰਪ੍ਰਤਾਪ ਸਿੰਘ ਦੀਪੇਵਾਲ, ਸੁਰਜੀਤ ਸਿੰਘ ਗੋਰਾ ਇੰਦਰਾਂਵਾਲ, ਡਾਕਟਰ ਪਾਲ ਸਿੰਘ ਰੋਸਾ, ਹਰਵੰਤ ਸਿੰਘ ਔਲਖ, ਰਘਬੀਰ ਸਿੰਘ ਜੌੜਾ ਵਡਾਲਾ ਬਾਂਗਰ, ਕਸ਼ਮੀਰ ਸਿੰਘ ਬੱਲ, ਡਾਕਟਰ ਜਸਪਾਲ ਸਿੰਘ ਸਾਲੇਚੱਕ, ਕੁਲਬੀਰ ਸਿੰਘ ਕੋਟ ਮੀਆਂ ਸਾਹਿਬ, ਰਘਬੀਰ ਸਿੰਘ ਬਲੀਮ, ਜਗੀਰ ਸਿੰਘ ਕਲਿਆਣਪੁਰ, ਸਾਹਿਬ ਸਿੰਘ ਕੰਗ, ਬਿਕਰਮਜੀਤ ਸਿੰਘ ਸਰਾਂ, ਤਰਸੇਮ ਸਿੰਘ ਦੂਲਾ ਨੰਗਲ, ਹਰਦੇਵ ਸਿੰਘ ਬੂਰਾ, ਜਗਤਾਰ ਸਿੰਘ ਤਲਵੰਡੀ ਗੁਰਾਇਆ, ਸਤਬੀਰ ਸਿੰਘ, ਹਰਭਜਨ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਮੁਸਤਾਕ ਮਸੀਹ ਚੌਧਰੀ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਗੁਰਮਤਿ ਗ੍ਰੰਥੀ ਸਭਾ ਨੇ ਕੀਤੀਆਂ ਅਹਿਮ ਵਿਚਾਰਾਂ <br/>
Ad Position 24