15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਵਿਦਾਇਗੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-04-2026
ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ)- ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਦੀ ਸਰਪ੍ਰਸਤੀ ਹੇਠ, ਡਾ. ਲੱਕੀ ਸ਼ਰਮਾ ਸਮਾਗਮ ਕੋਆਰਡੀਨੇਟਰ ਤੇ ਉਦੇਸ਼ ਕੁਮਾਰੀ ਕਨਵੀਨਰ ਤੇ ਹਰਪ੍ਰੀਤ ਅਨੇਜਾ ਕੋ-ਕਨਵੀਨਰ ਦੀ ਅਗਵਾਈ ਹੇਠ ਕਾਲਜ ਕੈਂਪਸ ਵਿਖੇ ਸੱਭਿਆਚਾਰਕ ਸਮਾਗਮ 'ਕਦੇ ਅਲਵਿਦਾ ਨਾ ਕਹਿਨਾ' ਕਰਵਾਇਆ ਗਿਆ | ਕੈਂਪਸ ਦੇ ਆਡੀਟੋਰੀਅਮ ਹਾਲ ਅੰਦਰ ਭਾਵੁਕ ਭਰੇ ਮਾਹੌਲ ਵਿਚ ਸਮਾਗਮ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ਗਈ | ਇਸ ਮੌਕੇ ਮੁੱਖ ਲੜਕੀ ਅਨਮੋਲ ਨੇ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਆਪਣੇ ਦੋਸਤਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਸੀ, ਸਗੋਂ ਸਾਰੇ ਚੰਗੇ ਸਮੇਂ ਨੂੰ ਇਕੱਠੇ ਮਨਾਉਣ ਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦੇਣ ਲਈ ਇਕ ਯਾਦਗਾਰੀ ਪਲ ਵੀ ਹਨ | ਵੱਖ-ਵੱਖ ਮਾਡਲਿੰਗ ਦੌਰਾਂ ਤੇ ਸਵਾਲ-ਜਵਾਬ ਸੈਸ਼ਨ ਤੋਂ ਬਾਅਦ ਅਨਮੋਲ ਨੂੰ ਮਿਸ ਆਰ.ਆਰ. ਬਾਵਾ, ਅੰਕਿਤਾ ਫਸਟ ਰਨਰਅੱਪ, ਕੀਰਤ ਦੂਜੀ ਰਨਰਅੱਪ ਚੁਣੀ ਗਈ | ਵੈਸ਼ਾਲੀ ਰਾਣਾ ਨੂੰ ਮਿਸ ਕੈਟਵਾਕ, ਯੁਕਤੀ ਨੂੰ ਮਿਸ ਕਾਨਫੀਡੈਂਟ, ਪਿ੍ਯਾਂਸ਼ੂ ਚੌਹਾਨ ਨੂੰ ਮਿਸ ਚਾਰਮਿੰਗ, ਵੈਦਿਕਾ ਨੂੰ ਬੈਸਟ ਐਟਾਇਰ ਚੁਣਿਆ ਗਿਆ | ਸਮਾਗਮ ਦੌਰਾਨ ਦੀਪਤੀ ਕਾਂਡਾ, ਡਾ. ਹਰਦੀਪ ਕੌਰ ਤੇ ਸਿਮਰਨਜੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਮੰਡਲ ਬਟਾਲਾ ਤੇ ਉੱਤਰੀ ਸਬ-ਡਵੀਜ਼ਨ ਨੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24