15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਲੇਖਕ ਸੁੱਚਾ ਸਿੰਘ ਰੰਧਾਵਾ ਦਾ ਤੀਸਰਾ ਇਤਿਹਾਸਕ ਨਾਵਲ 'ਵਿਦਰੋਹੀ ਸੰਤ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 26-04-2026
ਫਤਹਿਗੜ੍ਹ ਚੂੜੀਆਂ, 25 ਅਪ੍ਰੈਲ (ਐਮ.ਐਸ. ਫੁੱਲ)- ਸਵਰਗਵਾਸੀ ਕਸ਼ਮੀਰ ਕੌਰ ਅਤੇ ਰਜਿੰਦਰ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਤ ਸਭਾ ਫਤਹਿਗੜ੍ਹ ਚੂੜੀਆਂ ਵਲੋਂ ਸੁੱਚਾ ਸਿੰਘ ਰੰਧਾਵਾ ਦਾ ਤੀਸਰੇ ਇਤਿਹਾਸਕ ਨਾਵਲ 'ਵਿਦਰੋਹੀ ਸੰਤ' ਲੋਕ ਅਰਪਣ ਹੋਇਆ | ਜਸਪਾਲ ਹੰਜਰਾਂ ਸਾਹਿਤਕ ਮੰਚ ਤੇ ਸਾਹਿਤਕ ਵਿਚਾਰ ਮੰਚ ਦੇ ਸਹਿਯੋਗ ਨਾਲ ਰੱਖੇ ਗਏ ਸਮਾਰੋਹ ਵਿਚ ਨਾਵਲ ਤੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਗੁਰਸਾਗਰ ਸਿੰਘ 'ਸਿੰਘ ਬ੍ਰਦਰਜ਼ ਪ੍ਰਕਾਸ਼ਨਾ ਅੰਮਿ੍ਤਸਰ' ਸਨ | ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕਾਹਲੋਂ ਨੇ ਪ੍ਰਧਾਨਗੀ ਮੰਡਲ 'ਚ ਬੈਠੇ ਡਾ. ਅਨੂਪ ਸਿੰਘ, ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ, ਡਾ. ਮਹਿਲ ਸਿੰਘ ਉਪ ਚਾਂਸਲਰ ਖਾਲਸਾ ਯੂਨੀਵਰਸਿਟੀ ਅੰਮਿ੍ਤਸਰ, ਗੁਰਸਾਗਰ ਸਿੰਘ ਪ੍ਰਕਾਸ਼ਕ ਤੇ ਮਾਲਕ ਸਿੰਘ ਬ੍ਰਦਰਜ਼ ਅੰਮਿ੍ਤਸਰ, ਡਾ. ਰਵਿੰਦਰ ਸਿੰਘ, ਮੱਖਣ ਕੁਹਾੜ, ਸੁੱਚਾ ਸਿੰਘ ਰੰਧਾਵਾ ਅਤੇ ਡਾ. ਹੀਰਾ ਸਿੰਘ ਹੁਰਾਂ ਨੂੰ ਪ੍ਰਧਾਨਗੀ ਮੰਡਲ 'ਚ ਬਿਠਾ ਕੇ ਸਵਾਗਤ ਕੀਤਾ | ਇਸ ਮੌਕੇ ਮਹਿਮਾਨਾਂ ਵਲੋਂ ਸੁੱਚਾ ਸਿੰਘ ਰੰਧਾਵਾ ਦਾ ਤੀਸਰਾ ਨਾਵਲ 'ਵਿਦਰੋਹੀ ਸੰਤ' ਲੋਕ ਅਰਪਣ ਕੀਤਾ ਗਿਆ | ਰੋਜੀ ਸਿੰਘ, ਤਰਸੇਮ ਸਿੰਘ ਭੰਗੂ, ਡਾ. ਅਸ਼ਵਨੀ ਕੁਮਾਰ, ਭੈਣਜੀ ਤਲਵਿੰਦਰ ਕੌਰ, ਮੱਖਣ ਕੋਹਾੜ, ਭੁਪਿੰਦਰ ਸਿੰਘ ਸੰਧੂ, ਦਵਿੰਦਰ ਦੀਦਾਰ ਤੇ ਪਿ੍ੰਸੀਪਲ ਰਘਬੀਰ ਸਿੰਘ ਸੋਹਲ ਅਤੇ ਹਿਲਾ ਨੇ ਨਾਵਲ 'ਤੇ ਚਰਚਾ ਕੀਤੀ | ਕਵੀ ਦਰਬਾਰ ਵਿਚ ਸਰਬਜੀਤ ਸੰਧੂ, ਮੋਹਣ ਬੇਗੋਵਾਲ, ਹਰਜੀਤ ਸਿੰਘ ਸੰਧੂ, ਰਜਿੰਦਰਪਾਲ ਸਿੰਘ ਬਿੱਲਾ, ਸਰਬ ਮਜੀਠਾ, ਪ੍ਰਸ਼ੋਤਮ ਸਿੰਘ ਲੱਲੀ, ਸੁਲਤਾਨ ਭਾਰਤੀ, ਬਲਜਿੰਦਰ ਮਾਂਗਟ, ਜਗਤਾਰ ਗਿੱਲ, ਗੁਰਦੇਵ ਸਿੰਘ ਭੁੱਲਰ, ਵਿਜੇ ਅਗਨੀਹੋਤਰੀ, ਰਜਿੰਦਰ ਸਿੰਘ ਰਾਜ ਕਲਾਨੌਰ, ਰਮੇਸ਼ ਜਾਨੂੰ, ਸੁਖਦੇਵ ਪ੍ਰੇਮੀ, ਅਵਤਾਰ ਸਿੰਘ ਦਿਲਬਰ, ਸ਼ੀਤਲ ਸਿੰਘ ਗੁਨੋਪੁਰੀ, ਕੁਲਜੀਤ ਸਿੰਘ ਰੰਧਾਵਾ ਬੱਬਰੀ, ਗੁਰਮੀਤ ਸਿੰਘ ਬਾਜਵਾ, ਕੁਲਦੀਪ ਸਿੰਘ ਆਂਗਲਾ, ਬੂਟਾ ਰਾਮ ਆਜ਼ਾਦ, ਸੁਰਿੰਦਰ ਸਿੰਘ ਚੋਹਕਾ, ਮੁਖਤਾਰ ਸਿੰਘ ਗਿੱਲ, ਅਮਨ ਰੰਧਾਵਾ, ਕੁਲਦੀਪ ਚੇਤਨਪੁਰੀ, ਸਕੱਤਰ ਲੋਧੀ, ਰਾਜਪਾਲ ਸ਼ਰਮਾ, ਧਰਵਿੰਦਰ ਅÏਲਖ, ਸਤਿੰਦਰ ਸਿੰਘ ਓਠੀ, ਜਤਿੰਦਰ ਅÏਲਖ, ਅਮਨਪ੍ਰੀਤ ਕੌਰ, ਸੁਖਬੀਰ ਭੁੱਲਰ, ਨਿਰੰਜਣ ਗਿੱਲ, ਜਸਵੰਤ ਹਾਂਸ, ਰਾਜਪਾਲ ਬਾਠ ਨੇ ਭਾਗ ਲਿਆ | ਇਸ ਤੋਂ ਇਲਾਵਾ ਸੁਰਿੰਦਰ ਸਿੰਘ, ਸਵਰਨ ਜਮਲਾ, ਬਲਦੇਵ ਰੰਧਾਵਾ, ਸੁਖਵੰਤ ਚੇਤਨਪੁਰੀ ਨੇ ਗੀਤਾਂ ਨਾਲ ਰੰਗ ਬੰਨਿਆ | ਬੇਟੀ ਸ਼ਰਨਜੀਤ ਕੌਰ ਤੇ ਭੈਣਜੀ ਪਰਮਜੀਤ ਕੌਰ ਤੇ ਅਮਨ ਰੰਧਾਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਸਮਾਗਮ ਅਗਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ ਸੀਨੀਅਰ ਵਿਦਿਆਰਥਣਾਂ ਦਾ ਸੈਮੀਨਾਰ ਲਗਾਇਆ <br/>
Ad Position 24