17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਜਪਾ 'ਚ ਸ਼ਾਮਿਲ ਹੋਈਆਂ ਮਹਿਲਾਵਾਂ ਦਾ ਪ੍ਰਧਾਨ ਨਿਪੁਨ ਗੁਪਤਾ ਨੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 26-04-2026
ਪਠਾਨਕੋਟ, 25 ਅਪ੍ਰੈਲ (ਸੁਮਿਤ)-ਵਾਰਡ ਨੰਬਰ 8 ਵਿਖੇ ਭਾਰਤੀ ਜਨਤਾ ਪਾਰਟੀ ਦੇ ਨਾਰਥ ਮੰਡਲ ਪ੍ਰਧਾਨ ਨਿਪੁਨ ਗੁਪਤਾ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਭਾਜਪਾ ਮੰਡਲ ਮਹਿਲਾ ਮੋਰਚਾ ਦੀ ਆਗੂ ਪੂਨਮ ਤੇ ਕੌਂਸਲਰ ਮੀਨੂ ਕੁਮਾਰੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਤੇ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਵਲੋਂ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਨ ਮਗਰੋਂ ਵਧਾਈ ਦਿੱਤੀੇ | ਪ੍ਰੋਗਰਾਮ ਦਾ ਉਦੇਸ਼ ਪਾਰਟੀ ਦੀਆਂ ਨੀਤੀਆਂ ਤੇ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਮਹਿਲਾਵਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਰਾਜਨੀਤਿਕ ਤੌਰ 'ਤੇ ਸਸ਼ਕਤ ਬਣਾਉਣਾ ਸੀ | ਇਸ ਮੌਕੇ ਮਹਿਲਾ ਮੋਰਚਾ ਵਿੰਗ ਦੀ ਪ੍ਰਧਾਨ ਪੂਨਮ ਨੇ ਸਾਰੀਆਂ ਨਵੀਂ ਸ਼ਾਮਿਲ ਹੋਈਆਂ ਮਹਿਲਾਵਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਨਿਪੁਨ ਗੁਪਤਾ ਨੇ ਸਾਰੀਆਂ ਨਵੀਆਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ 'ਚ ਪੂਰਾ ਸਤਿਕਾਰ ਤੇ ਮੌਕੇ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ-ਮਨਵਾਲ ਸੰਪਰਕ ਸੜਕ ਦੀ ਖ਼ਰਾਬ ਹਾਲਤ ਨੂੰ ਲੈ ਕੇ ਭਾਜਪਾ ਨੇਤਾ ਭਾਨੂ ਪ੍ਰਤਾਪ ਸਿੰਘ ਨੇ ਜਤਾਇਆ ਰੋਸ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ 5 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ 'ਚ ਹਾਸਿਲ ਕੀਤੀ ਕਾਮਯਾਬੀ <br/>
Ad Position 24