18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਐੱਸ.ਐੱਸ.ਐੱਮ. ਕਾਲਜ ਦੀ ਵਿਦਿਆਰਥਣ ਮੁਸਕਾਨ ਨੇ ਯੂਨੀਵਰਸਿਟੀ 'ਚੋਂ ਸੱਤਵਾਂ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 26-04-2026
ਦੀਨਾਨਗਰ, 25 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)- ਐਸ.ਐਸ.ਐਮ ਕਾਲਜ ਦੀਨਾਨਗਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਐਮ.ਐਸ.ਸੀ. ਭੌਤਿਕ ਵਿਗਿਆਨ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਕਾਲਜ ਪਿ੍ੰਸੀਪਲ ਡਾ: ਆਰ ਕੇ ਤੁਲੀ ਨੇ ਦੱਸਿਆ ਕਿ ਇਸ ਨਤੀਜੇ ਵਿਚ ਕਾਲਜ ਦੀ ਵਿਦਿਆਰਥਣ ਮੁਸਕਾਨ ਨੇ 7.18 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚ 7ਵਾਂ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਨਿਧੀਕਾ ਨੇ 7.00 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਪੱਧਰ 'ਤੇ 10ਵਾਂ ਰੈਂਕ ਪ੍ਰਾਪਤ ਕੀਤਾ ਹੈ | ਉਨ੍ਹਾਂ ਸ਼ਾਨਦਾਰ ਨਤੀਜੇ ਲਈ ਵਿਭਾਗ ਦੇ ਫੈਕਲਟੀ ਮੈਂਬਰਾਂ ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਧਾਰੀਵਾਲ ਦੇ ਮੁਹੱਲਿਆਂ 'ਚ ਖੁੱਲ੍ਹੀਆਂ ਸ਼ਰਾਬ ਵੇਚਣ ਦੀਆਂ ਨਾਜਾਇਜ਼ ਬ੍ਰਾਂਚਾਂ ਨੂੰ ਬੰਦ ਕਰਵਾਇਆ ਜਾਵੇਗਾ : ਬੱਬਾ ਗਿੱ... ਅਗਲੀ ਖ਼ਬਰ 8ਵੀਂ ਦੇ ਨਤੀਜੇ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ
Ad Position 24