25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਾਡੇ ਚਾਨਣ ਮੁਨਾਰੇ- ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ ਬਟਾਲਾ

Ad Position 21
No active advertisement
ਅਜੀਤ ਡੈਸਕ 27-04-2026
ਬਟਾਲਾ, 26 ਅਪ੍ਰੈਲ (ਸਤਿੰਦਰ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਦੇ ਪ੍ਰਬੰਧਾਂ ਅਧੀਨ ਚੱਲ ਰਹੀ ਨਾਮਵਰ ਸੰਸਥਾ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਵਿਦਿਆਰਥੀਆਂ ਨੂੰ ਜਿੱਥੇ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਾ ਚੁੱਕੀ ਹੈ ਉਥੇ ਅੱਜ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਬੁਲੰਦੀਆਂ 'ਤੇ ਹੈ | ਐਜੂਕੇਸ਼ਨ ਡਾਇਰੈਕਟਰ ਸ: ਸੁਖਮਿੰਦਰ ਸਿੰਘ ਤੇ ਅਸਿਸਟੈਂਟ ਡਾਇਰੈਕਟਰ ਸਤਵੰਤ ਕੌਰ ਦੇ ਯਤਨ ਇਸ ਸੰਸਥਾ ਨੂੰ ਹੋਰ ਉੱਚਾਈਆਂ 'ਤੇ ਪਹੁੰਚਾ ਰਹੇ ਹਨ | ਖੁੱਲੇ ਹਵਾਦਾਰ ਕੈਂਪਸ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ, ਕੰਪਿਊਟਰ, ਸਾਇੰਸ ਤੇ ਗਣਿਤ ਲੈਬ ਤੋਂ ਇਲਾਵਾ ਤਜਰਬੇਕਾਰ ਤੇ ਮਿਹਨਤੀ ਸਟਾਫ਼, ਪਿ੍ੰਸੀਪਲ ਡਾ. ਚਰਨਜੀਤ ਸਿੰਘ ਦੀ ਵਿਦਿਆਰਥੀਆਂ ਪ੍ਰਤੀ ਉਸਾਰੂ ਸੋਚ 'ਤੇ ਪਹਿਰਾ ਦੇ ਕੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ | ਨਰਸਰੀ ਤੋਂ 12ਵੀਂ ਤੱਕ ਦੀਆਂ ਕਲਾਸਾਂ 'ਚ ਹਰੇਕ ਧਰਮ ਦੇ ਵਿਦਿਆਰਥੀ ਪੜ੍ਹਦੇ ਹਨ | 11ਵੀਂ, 12ਵੀਂ ਜਮਾਤ ਵਿਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ | ਇੱਥੋਂ ਦੇ ਵਿਦਿਆਰਥੀ ਜਿੱਥੇ ਵਿਦਿਅਕ, ਧਾਰਮਿਕ ਤੇ ਅਧਿਆਤਮਕ ਖੇਤਰ ਵਿਚ ਮੋਹਰੀ ਹਨ ਉਥੇ ਖੇਡਾਂ ਵਿਚ ਚੰਗਾ ਨਾਮਣਾ ਖੱਟ ਰਹੇ ਹਨ | ਇਸ ਸੰਸਥਾ ਵਿਚੋਂ ਪੜ੍ਹ ਕੇ ਵਿਦਿਆਰਥੀ ਐੱਮ.ਬੀ.ਬੀ.ਐੱਸ., ਬੀ.ਡੀ.ਐੱਸ. ਆਦਿ ਡਿਗਰੀਆਂ ਪ੍ਰਾਪਤ ਕਰਕੇ ਡਾਕਟਰ ਬਣ ਚੁੱਕੇ ਹਨ | ਜੂਨੀਅਰ ਬਲਾਕ ਵਿਚ ਜਿੱਥੇ ਛੋਟੇ ਵਿਦਿਆਰਥੀਆਂ ਲਈ ਖਿਡਾਉਣਿਆਂ ਤੇ ਪਲੇਅ ਸਟੇਸ਼ਨ ਦਾ ਖ਼ਾਸ ਪ੍ਰਬੰਧ ਹੈ ਉਥੇ ਬਿਜਲੀ ਗੱਡੀਆਂ, ਛੋਟਾ ਜਿਹਾ ਜਿੰਮ ਤੇ ਬਚਪਨ ਪ੍ਰੋਜੈਕਟ ਵੀ ਹੈ | ਕੈਂਪਸ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਂਅ ਨਾਲ ਚਾਰ ਹਾਊਸਾਂ ਵਿਚ ਵੰਡਿਆ ਹੋਇਆ ਹੈ ਜਿਨ੍ਹਾਂ ਦਰਮਿਆਨ ਹਰ ਮਹੀਨੇ ਕੀਰਤਨ, ਕਵਿਤਾ, ਕਵੀਸ਼ਰੀ, ਪੇਂਟਿੰਗਾਂ, ਕੈਲੀਗ੍ਰਾਫ਼ੀ, ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ | ਇੱਥੋਂ ਦੇ ਵਿਦਿਆਰਥੀ ਜਿੱਥੇ ਧਾਰਮਿਕ ਮੁਕਾਬਲਿਆਂ ਵਿਚ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਕਰ ਚੁੱਕੇ ਹਨ ਉਥੇ ਕਾਵਿ-ਏ-ਸਿੱਖੀ ਮੁਕਾਬਲਿਆਂ 'ਚ ਵੀ ਤੀਸਰੇ ਸਥਾਨ ਤੇ ਖ਼ਾਲਸਾ ਸੁਸਾਇਟੀ ਸਤਕੋਹਾ ਤੇ ਰਣਜੀਤ ਅਖਾੜਾ ਵਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਹਰ ਸਾਲ ਟਰਾਫ਼ੀ ਜਿੱਤਦੇ ਆ ਰਹੇ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕੈਡਮੀ ਦੇ ਵਿਦਿਆਰਥੀ ਮਨਮੀਤ ਸਿੰਘ ਨੇ ਗੁਰਮਤਿ ਕੈਂਪ ਦੌਰਾਨ ਪੇਂਟਿੰਗ ਮੁਕਾਬਲਿਆਂ 'ਚ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਗਤਕੇ ਦੀ ਟੀਮ ਵਿਚੋਂ ਅਕੈਡਮੀ ਦੀ ਖਿਡਾਰਨ ਨਿਮਰਤਪ੍ਰੀਤ ਕੌਰ ਲਗਾਤਾਰ 6 ਵਾਰ ਨੈਸ਼ਨਲ ਖੇਡ ਚੁੱਕੀ ਹੈ | ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰਦਿਆਂ ਕਬੱਡੀ ਤੇ ਰੱਸਾਕਸੀ (ਲੜਕੇ-ਲੜਕੀਆਂ) ਦੀ ਟੀਮ ਕਈ ਸਾਲਾਂ ਤੋਂ ਇਨਾਮ ਜਿੱਤ ਰਹੀ ਹੈ | ਸਕੂਲ ਖੇਡਾਂ ਤੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਇੱਥੋਂ ਦੀਆਂ 8 ਲੜਕੀਆਂ ਰੱਸਾਕਸੀ ਟੀਮ ਵਿਚ ਚੁਣੀਆਂ ਜਾ ਚੁੱਕੀਆਂ ਹਨ ਤੇ ਖ਼ਾਲਸਾਈ ਖੇਡ ਉਤਸਵ ਵਿਚ ਅਕੈਡਮੀ ਦੇ 150 ਦੇ ਕਰੀਬ ਵਿਦਿਆਰਥੀ ਹਿੱਸਾ ਲੈ ਕੇ ਹਰ ਫ਼ੀਲਡ ਵਿਚ ਇਨਾਮ ਜਿੱਤਦੇ ਹਨ | ਇਸ ਸੰਸਥਾ ਤੋਂ ਪੜ੍ਹ ਕੇ ਜਿੱਥੇ ਵਿਦਿਆਰਥੀ ਨਾਮਵਰ ਖਿਡਾਰੀ, ਸਾਇਕਲਿਸਟ ਤੇ ਵਿਸ਼ਵ ਚੈਂਪੀਅਨ ਖਿਡਾਰੀ ਵੀ ਬਣੇ ਹਨ ਜਿਨਾਂ ਵਿਚ ਵਰਲਡ ਚੈਂਪੀਅਨ ਪਰਮਿੰਦਰ ਸਿੰਘ ਵੀ ਇਥੋਂ ਦਾ ਖਿਡਾਰੀ ਸੀ | ਅਕੈਡਮੀ ਵਿਚ ਅੰਮਿ੍ਤਧਾਰੀ ਵਿਦਿਆਥੀਆਂ ਨੂੰ 6ਵੀਂ ਤੋਂ 10ਵੀਂ ਤੱਕ 4000 ਰੁਪਏ ਤੇ 11ਵੀਂ-12ਵੀਂ ਤੱਕ 5500 ਰੁਪਏ ਵਜ਼ੀਫ਼ਾ ਹੈ, 2 ਜਾਂ 3 ਭੈਣ-ਭਰਾਵਾਂ ਵਾਸਤੇ ਫ਼ੀਸ ਵਿਚ 30 ਫ਼ੀਸਦੀ ਛੋਟ, ਬਿਨਾਂ ਮਾਪਿਆਂ ਦੇ ਵਿਦਿਆਰਥੀਆਂ ਲਈ ਤੇ 95 ਫ਼ੀਸਦੀ ਤੋਂ ਉਪਰ ਅੰਕ ਲੈਣ 'ਤੇ ਫ਼ੀਸਾਂ 'ਚ ਸਹੂਲਤ ਦਿੱਤੀ ਜਾਂਦੀ ਹੈ | ਧਾਰਮਿਕ ਪ੍ਰੀਖਿਆ ਵਿਚੋਂ ਵਿਦਿਆਰਥੀ ਵਜ਼ੀਫ਼ੇ ਪ੍ਰਾਪਤ ਕਰਦੇ ਹਨ | ਤੀਸਰੀ ਤੋਂ 12ਵੀਂ ਤੱਕ ਵਿਦਿਆਰਥੀਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ | ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੇ ਨਤੀਜੇ ਤੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਵੀ ਨਤੀਜੇ ਹਮੇਸ਼ਾ ਹੀ 100 ਫ਼ੀਸਦੀ ਰਹਿੰਦੇ ਹਨ | ਐਜੂਕੇਟ ਪੰਜਾਬ ਪ੍ਰੋਜੈਕਟ (ਗੁਰੂ ਨਾਨਕ ਮਲਟੀਵਰਸਿਟੀ) ਵਲੋਂ ਲਈ ਜਾਂਦੀ ਨੈਤਿਕ ਪ੍ਰੀਖਿਆ ਵਿਚੋਂ ਵਿਦਿਆਰਥੀ ਸਮਾਰਟ ਵਾਚ ਤੇ ਹੋਰ ਤਮਗੇ ਪ੍ਰਾਪਤ ਕਰਦੇ ਹਨ | ਸਮਾਰਟ ਕਲਾਸਾਂ ਦਾ ਇੱਥੇ ਵਿਸ਼ੇਸ਼ ਪ੍ਰਬੰਧ ਹੈ | ਇਸ ਸੰਸਥਾ ਵਿਚ ਨੈਸ਼ਨਲ ਕੈਡਿਟ ਕੋਰਪਸ ਦੇ 22 ਪੰਜਾਬ ਬਟਾਲੀਅਨ ਵਲੋਂ ਕੈਂਪ ਲਗਾਏ ਜਾਂਦੇ ਹਨ | ਐੱਨ.ਸੀ.ਸੀ. ਤੇ ਐੱਨ.ਐੱਸ.ਐੱਸ. ਦੇ ਕੈਂਪ ਵਿਚ ਵੀ ਵਿਦਿਆਰਥੀ ਭਾਗ ਲੈਂਦੇ ਹਨ | ਐੱਸ.ਜੀ.ਪੀ.ਸੀ. ਵਲੋਂ ਚਲਾਏ ਜਾ ਰਹੇ ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ ਤੇ ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਜ਼ ਬਹਾਦਰਗੜ੍ਹ ਪਟਿਆਲਾ ਸਬੰਧੀ ਵੀ ਵਿਸ਼ੇਸ਼ ਤੌਰ 'ਤੇ ਇੱਥੇ 6ਵੀਂ ਤੋਂ ਲੈ ਕੇ 12ਵੀਂ ਦੇ ਵਿਦਿਆਰਥੀਆਂ ਨੂੰ ਸੈਮੀਨਾਰ ਲਗਾ ਕੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਈ.ਏ.ਐੱਸ. ਤੇ ਆਈ.ਪੀ.ਐੱਸ. ਵਰਗੇ ਦੇ ਅਹੁਦੇ 'ਤੇ ਪਹੁੰਚ ਸਕਣ ਜਿਸ ਕਾਰਨ ਗੁਰੂ ਨਾਨਕ ਅਕੈਡਮੀ ਵਿਦਿਆਰਥੀਆਂ ਦੀ ਦਾਖ਼ਲਾ ਲੈਣ ਲਈ ਪਹਿਲੀ ਪਸੰਦ ਬਣ ਗਿਆ ਹੈ | ਇਸ ਸੰਸਥਾ ਵਿਚ ਇਸ ਸਾਲ 250 ਤੋਂ ਉਪਰ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਹੋ ਚੁੱਕੇ ਹਨ ਜੋ ਅਜੇ ਵੀ ਦਾਖ਼ਲੇ ਜਾਰੀ ਹਨ | ਪਿ੍ੰਸੀਪਲ ਡਾ. ਚਰਨਜੀਤ ਸਿੰਘ ਪੂਰੀ ਮਿਹਨਤ, ਸ਼ਿੱਦਤ ਤੇ ਇਮਾਨਦਾਰੀ ਨਾਲ ਇਸ ਸੰਸਥਾ ਨੂੰ ਮੋਹਰੀ ਬਣਾਉਣ ਵਿਚ ਸਟਾਫ਼ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਚੱਲ ਰਹੇ ਹਨ ਤੇ ਹਰ ਮਹੀਨੇ ਸੈਮੀਨਾਰ, ਵਰਕਸ਼ਾਪਾਂ ਲਗਾ ਕੇ ਵਿਦਿਆਰਥੀਆਂ ਨੂੰ ਪ੍ਰੇਮ ਦੀ ਭਾਵਨਾ, ਸੇਵਾ, ਸਿਮਰਨ ਤੇ ਚੜ੍ਹਦੀ ਕਲਾ ਵਿਚ ਰਹਿਣ ਦੀ ਸਿੱਖਿਆ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਭੀਖ ਮੰਗਣ ਵਾਲੇ ਬੱਚਿਆਂ ਦੀ ਗਿਣਤੀ 'ਚ ਹੋਇਆ ਵਾਧਾ, ਵਿਭਾਗ ਖ਼ਾਮੋਸ਼ ਅਗਲੀ ਖ਼ਬਰ ਮਾਂ ਬਗਲਾਮੁਖੀ ਜਨਮ ਉਤਸਵ ਮੌਕੇ ਹਵਨ ਯੱਗ ਕਰਵਾਇਆ
Ad Position 24