25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਾਂ ਬਗਲਾਮੁਖੀ ਜਨਮ ਉਤਸਵ ਮੌਕੇ ਹਵਨ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 27-04-2026
ਬਟਾਲਾ, 26 ਅਪ੍ਰੈਲ (ਸਤਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਵਲੋਂ ਆਪਣੇ ਸਾਥੀਆਂ ਸਮੇਤ ਰਾਮਤਲਾਈ ਮੰਦਿਰ ਵਿਖੇ ਮਾਂ ਬਗਲਾ ਮੁਖੀ ਦੇ ਜਨਮ ਉਤਸਵ ਮੌਕੇ ਹਾਜ਼ਰੀ ਭਰੀ ਗਈ | ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਬਟਾਲਾ ਵਲੋਂ 51 ਕੁੰਡੀਏ ਹਵਨ ਯੱਗ ਕਰਵਾਇਆ ਗਿਆ | ਹਰਸਿਮਰਨ ਸਿੰਘ ਵਾਲੀਆ ਨੇ ਨਤਮਸਤਕ ਹੋ ਕੇ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਕਿ੍ਪਾ ਨਾਲ ਸਭ ਦੇ ਜੀਵਨ 'ਚ ਖੁਸ਼ਹਾਲੀ ਤੇ ਚੜ੍ਹਦੀ ਕਲਾ ਬਣੀ ਰਹੇ | ਇਸ ਦੌਰਾਨ ਉਨ੍ਹਾਂ ਨੇ ਕਾਮਨਾ ਕੀਤੀ ਕਿ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਸਾਰਿਆਂ ਉੱਤੇ ਬਣਿਆਂ ਰਹੇ ਤੇ ਸਮਾਜ ਵਿਚ ਸੁਖ-ਸ਼ਾਂਤੀ ਕਾਇਮ ਰਹੇ | ਸਮਾਗਮ 'ਚ ਕਈ ਹੋਰ ਭਗਤਾਂ ਅਤੇ ਸਮਾਜ ਸੇਵੀਆਂ ਨੇ ਵੀ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਾਡੇ ਚਾਨਣ ਮੁਨਾਰੇ- ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ ਬਟਾਲਾ ਅਗਲੀ ਖ਼ਬਰ ਕੇ.ਕੇ. ਮਹਾਜਨ ਫਾਊਾਡੇਸ਼ਨ ਨੇ ਖੂਨਦਾਨ ਕੈਂਪ ਲਗਾਇਆ
Ad Position 24