ਨੌਸ਼ਹਿਰਾ ਮੱਝਾ ਸਿੰਘ, 26 ਅਪ੍ਰੈਲ (ਰਵੀ ਭਗਤ)- ਸਥਾਨਕ ਮਿਲੇਨੀਅਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਸੀ.ਬੀ.ਐਸ.ਈ. ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਮਿਲੇਨੀਅਮ ਸਕੂਲ ਦੇ ਚੇਅਰਮੈਨ ਡਾ. ਦਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਈਸ਼ਦੀਪ ਸਿੰਘ 96 ਫ਼ੀਸਦੀ, ਸੁਖਮਨਜੋਤ ਕੌਰ 92 ਫ਼ੀਸਦੀ, ਲਵਪ੍ਰੀਤ ਸਿੰਘ 91 ਫ਼ੀਸਦੀ, ਗੁਰਮਨਦੀਪ ਸਿੰਘ 90.2 ਫ਼ੀਸਦੀ, ਅਰਸ਼ਪ੍ਰੀਤ ਕੌਰ 89 ਫ਼ੀਸਦੀ, ਗੁਨਤਾਜਦੀਪ 89 ਫ਼ੀਸਦੀ, ਰਿਪਨਦੀਪ ਕੌਰ 88.2 ਫ਼ੀਸਦੀ, ਤੇਜਬੀਰ ਸਿੰਘ 87 ਫ਼ੀਸਦੀ, ਸਿਮਰਨ ਕੌਰ 87 ਫ਼ੀਸਦੀ, ਨੂਰਦੀਪ ਕੌਰ 84.4 ਫ਼ੀਸਦੀ, ਏਕਨੂਰ ਕੌਰ 84 ਫੀਸਦੀ, ਸੁਪ੍ਰੀਤ ਕੌਰ 83.2 ਫੀਸਦੀ, ਪ੍ਰਭਜੋਤ ਸਿੰਘ 83 ਫ਼ੀਸਦੀ, ਅਸ਼ਮੀਤ ਕੌਰ 82 ਫੀਸਦੀ, ਪ੍ਰਭਜੋਤ ਕੌਰ 81.4 ਫੀਸਦੀ, ਕਿਰਨਦੀਪ ਕੌਰ 81.2 ਫੀਸਦੀ ਤੇ ਅਰਮਾਨਦੀਪ ਸਿੰਘ ਤੇ ਰੀਆ ਭਗਤ ਨੇ 81 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਨਰਿੰਦਰ ਕੌਰ ਸਿੱਧੂ ਨੇ ਇਸ ਨਤੀਜੇ ਲਈ ਸਮੂਹ ਸਕੂਲ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |