ਭੈਣੀ ਮੀਆਂ ਖਾਂ, 26 ਅਪ੍ਰੈਲ (ਜਸਬੀਰ ਸਿੰਘ ਬਾਜਵਾ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਪੁਰਾਣੀਆਂ ਬਾਗੜੀਆਂ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ 15 ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਨ੍ਹਾਂ ਪਰਿਵਾਰਾਂ ਨੂੰ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਵਿਚ ਰਸਮੀ ਤੌਰ 'ਤੇ ਸ਼ਾਮਿਲ ਕੀਤਾ | ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਅੱਜ ਲੋਕ ਆਪ-ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ | ਸ: ਸੇਖਵਾਂ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਅੱਜ ਸ਼ਾਮਿਲ ਹੋਣ ਵਾਲਿਆਂ ਵਿਚ ਮਸੀਹ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਸੀਹ ਭਾਈਚਾਰੇ ਦੀ ਮੰਗ ਨੂੰ ਮੁੱਖ ਰੱਖਦਿਆਂ ਗੁਰਦਾਸਪੁਰ ਜ਼ਿਲ੍ਹੇ ਵਿਚ 4 ਮਸੀਹ ਚੌਕ ਬਣਾਏ ਜਾ ਰਹੇ ਹਨ | ਇਸ ਮੌਕੇ ਸ਼ਾਮਿਲ ਹੋਣ ਵਾਲੇ ਲੋਕ ਪ੍ਰਧਾਨ ਵਿਜੇ ਕੁਮਾਰ, ਸਿਕੰਦਰ ਮਸੀਹ, ਚਾਨਣ ਮਸੀਹ, ਤਰਸੇਮ ਲਾਲ, ਵਜ਼ੀਰ ਮਸੀਹ, ਜਮਨ, ਕਿ੍ਸ਼ਨ ਮਸੀਹ, ਇੰਦਰਾਜ ਮਸੀਹ, ਆਸ਼ੂ ਭੱਟੀ, ਰਿੰਕੀ ਮਸੀਹ, ਵਿੱਕੀ ਮਸੀਹ, ਲਾਡੀ ਮਸੀਹ, ਮਾਈਕਲ ਮਸੀਹ, ਮਨੀ ਮਸੀਹ ਸਮੇਤ ਕਈ ਹੋਰ ਪਰਿਵਾਰ ਸ਼ਾਮਿਲ ਹੋਏ | ਇਸ ਮੌਕੇ ਮਾਰਕਿਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਡਾ. ਜਸਪਾਲ ਸਿੰਘ ਪੰਧੇਰ, ਚੇਅਰਮੈਨ ਮੋਹਨ ਸਿੰਘ, 'ਆਪ' ਆਗੂ ਜਗਰੂਪ ਸਿੰਘ ਰਿਆੜ, ਸੰਮਤੀ ਮੈਂਬਰ ਹਰਦਿਆਲ ਸਿੰਘ, ਸਾ. ਚੇਅਰਮੈਨ ਚੈਂਚਲ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ |