ਗੁਰਦਾਸਪੁਰ, 26 ਅਪ੍ਰੈਲ (ਚੱਕਰਾਜਾ)- ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦਿੱਲੀ ਦੇ ਸਹਿਯੋਗ ਨਾਲ ਸਥਾਨਿਕ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਵੇਰਕਾ ਬਰਾਂਚ ਦੇ ਸੰਯੋਜਕ ਧਰਮਿੰਦਰ ਨੇ ਕੀਤਾ ਤੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਕੈਂਪ ਦੌਰਾਨ 214 ਸ਼ਰਧਾਲੂਆਂ ਵਲੋਂ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਪਠਾਨਕੋਟ ਦੇ ਜ਼ੋਨਲ ਇੰਚਾਰਜ ਐਸ.ਕੇ. ਦੱਤਾ, ਗੁਰਦਾਸਪੁਰ ਬਰਾਂਚ ਸੰਯੋਜਕ ਭਾਈ ਬਲਜੀਤ ਸਿੰਘ ਆਦਿ ਹਾਜ਼ਰ ਸਨ |