ਸ੍ਰੀ ਹਰਿਗੋਬਿੰਦਪੁਰ, 26 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਪੰਨੂੰ ਦੇ ਗ੍ਰਹਿ ਵਿਖੇ ਆਉਣ ਵਾਲੀਆਂ ਸ਼ਹਿਰ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਸਬੰਧ 'ਚ ਅਹਿਮ ਬੈਠਕ ਕੀਤੀ ਗਈ | ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਪ੍ਰਧਾਨ ਨਵਦੀਪ ਸਿੰਘ ਪਨੂੰ ਦੀ ਅਗਵਾਈ ਹੇਠ ਸ੍ਰੀ ਹਰਿਗੋਬਿੰਦਪੁਰ ਦੇ 11 ਵਾਰਡਾਂ 'ਚ ਉਮੀਦਵਾਰਾਂ ਵਲੋਂ ਚੋਣ ਲੜ੍ਹੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਧੀਆ ਪ੍ਰਦਰਸ਼ਨ ਕਰ ਕੇ ਜਿੱਤਾਂ ਪ੍ਰਾਪਤ ਕਰਨਗੇ | ਇਸ ਸਮੇਂ ਨਵਦੀਪ ਸਿੰਘ ਪੰਨੂੰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਦੀ ਅਗਵਾਈ ਹੇਠ ਬਣੀ ਨਗਰ ਕੌਂਸਲ ਕਮੇਟੀ ਵਲੋਂ ਸ਼ਹਿਰ ਦੀ ਹਰੇਕ ਵਾਰਡ ਦੇ ਮੁਹੱਲੇ ਵਿਚ ਵਿਕਾਸ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਿਛਲੇ 60-70 ਸਾਲਾਂ ਵਿਚ ਏਨਾ ਵਿਕਾਸ ਨਹੀਂ ਹੋ ਸਕਿਆ ਜਿੰਨਾ ਪਿਛਲੇ ਪੰਜ ਸਾਲਾਂ ਮੇਰੇ ਵਲੋਂ ਕਰਵਾਇਆ ਗਿਆ | ਨਵਦੀਪ ਸਿੰਘ ਪੰਨੂੰ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਸਮੇਂ ਸਾਬਕਾ ਕੌਂਸਲਰ ਗੁਰਮੁੱਖ ਸਿੰਘ, ਰਤਨ ਸਿੰਘ, ਤਰਸੇਮ ਸਿੰਘ, ਬੋਧ ਰਾਜ, ਡਾ. ਮਨਜੀਤ ਸਿੰਘ ਪੀਟਾ, ਗੁਰਦੇਵ ਸਿੰਘ ਪੰਨੂੰ, ਆੜ੍ਹਤੀਆ, ਹਰਜਿੰਦਰ ਸਿੰਘ ਸੈਣੀ, ਜਸਬੀਰ ਸਿੰਘ ਮੋੜ, ਸੋਨੂੰ ਤਲਵਾੜਾ, ਮਨਜਿੰਦਰ ਸਿੰਘ ਪੱਪੂ, ਜਤਿੰਦਰ ਸਿੰਘ ਸਮਰਾਏ, ਹੈਪੀ ਸੈਣੀ, ਸਾਬੀ ਪੀ.ਏ., ਸੁਰਿੰਦਰ ਸਿੰਘ ਸਿੰਦੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਸੱਤਾ ਤਲਵਾੜਾ, ਹਰਵਿੰਦਰ ਸਿੰਘ ਸ਼ੁਕਾਲਾ, ਜਸਵੰਤ ਸਿੰਘ ਜੱਸਾ ਆਦਿ ਹਾਜ਼ਰ ਸਨ |