ਸੜਕਾਂ 'ਤੇ ਸੁੱਟੇ ਕਣਕ ਦੇ ਸਿੱਟਿਆਂ ਤੋਂ ਤਿਲਕ ਕੇ ਡਿਗਣ ਕਰਕੇ ਰਾਹਗੀਰ ਹੋ ਰਹੇ ਹਨ ਜ਼ਖ਼ਮੀ ਤੇ ਪ੍ਰੇਸ਼ਾਨ <br/>
ਅਜੀਤ ਡੈਸਕ
29-04-2026
ਵਿਚ ਪਿੰਡ ਰਾਏਮਲ ਨਜ਼ਦੀਕ ਆਏ ਤਾਂ ਕਣਕ ਦੇ ਸਿੱਟਿਆਂ ਤੋਂ ਤਿਲਕ ਕੇ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿੱਗ ਪਈ, ਜਿਸ ਕਰ ਕੇ ਉਸ ਨੂੰ ਗੰਭੀਰ ਰੂਪ ਦੇ ਵਿਚ ਸੱਟਾਂ ਲੱਗ ਗਈਆਂ | ਇਸ ਸਬੰਧੀ ਸੁਖਜੀਤ ਕੌਰ ਸਮੇਤ ਹੋਰ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਮੁੱਖ ਸੜਕਾਂ 'ਤੇ ਇਨ੍ਹਾਂ ਦਿਨਾਂ ਵਿਚ ਕਣਕ ਦੇ ਸਿੱਟਿਆਂ ਨੂੰ ਸੁੱਟਣ 'ਤੇ ਪਾਬੰਦੀ ਲਾਉਣ ਤਾਂ ਕਿ ਲੋਕਾਂ ਦੀ ਜਾਨ-ਮਾਲ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਦੇ ਸਿੱਟਿਆਂ ਨੂੰ ਇਸ ਤਰ੍ਹਾਂ ਸੜਕਾਂ ਵਿਚ ਸੁੱਟਣ ਦੀ ਬਜਾਏ, ਉਸ ਨੂੰ ਕੋਈ ਹੋਰ ਹੱਲ ਕਰਨ ਤਾਂ ਕਿ ਕਿਸੇ ਰਾਹਗੀਰ ਨੂੰ ਕੋਈ ਵੀ ਸੱਟ ਨਾ ਲੱਗ ਸਕੇ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹੋ ਜਿਹੀਆਂ ਗੈਰ-ਕਾਨੂੰਨੀ ਹਰਕਤਾਂ ਕਰਨ ਵਾਲਿਆਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ |