11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 29-04-2026
ਬਟਾਲਾ, 28 ਅਪ੍ਰੈਲ (ਹਰਦੇਵ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹਲਕਾ ਬਟਾਲਾ ਦੇ ਕਈ ਪਿੰਡਾਂ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਕਾਂਗਰਸੀ ਵਰਕਰਾਂ ਉੱਪਰ ਕਥਿਤ ਤੌਰ 'ਤੇ ਝੂਠੇ ਮਾਮਲੇ ਦਰਜ ਕਰ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਾਂਗਰਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ, ਜਿਸ ਕਰ ਕੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਰੋਸ ਪ੍ਰਦਰਸ਼ਨ ਉਪਰੰਤ ਕਾਂਗਰਸੀ ਆਗੂਆਂ ਦਾ ਇਕ ਵਫ਼ਦ ਐਸ.ਐਸ.ਪੀ. ਬਟਾਲਾ ਨੂੰ ਮਿਲਿਆ ਤੇ ਕਾਂਗਰਸੀ ਵਰਕਰਾਂ ਨਾਲ ਹੋ ਰਹੇ ਧੱਕੇ ਤੋਂ ਜਾਣੂ ਕਰਵਾਇਆ | ਅਮਨਦੀਪ ਜੈਂਤੀਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਐਸ.ਐਸ.ਪੀ. ਬਟਾਲਾ ਨੂੰ ਕਾਂਗਰਸੀ ਵਰਕਰਾਂ ਨਾਲ ਹੋਈ ਧੱਕੇਸ਼ਾਹੀ ਤੋਂ ਜਾਣੂ ਕਰਵਾ ਦਿੱਤਾ ਹੈ, ਜੇਕਰ ਇਕ ਹਫਤੇ ਅੰਦਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਐਸ.ਐਸ.ਪੀ. ਦਫ਼ਤਰ ਦਾ ਫਿਰ ਤੋਂ ਘਿਰਾਓ ਕਰਾਂਗੇ | ਇਹ ਰੋਸ ਮਾਰਚ ਸਿੰਬਲ ਚੌਕ ਤੋਂ ਚੱਲ ਕੇ ਐਸ.ਐਸ.ਪੀ. ਦਫ਼ਤਰ ਤੱਕ ਪਹੁੰਚਿਆ | ਇਸ ਮੌਕੇ ਸਵਰਨ ਮੁੱਢ, ਸਰਦੂਲ ਸਿੰਘ ਕੌਸਲਰ, ਹਰਿੰਦਰ ਸਿੰਘ ਕੌਸਲਰ, ਬੱਲਾ ਬਿਸ਼ਨੀਵਾਲ, ਸੰਦੀਪ ਸਿੰਘ ਧਾਰੀਵਾਲ ਭੋਜਾ, ਗੁਰਦੇਵ ਸਿੰਘ, ਸਵਿੰਦਰ ਸਿੰਘ ਦਾਨਿਆਂਵਾਲੀ, ਜਸਪਾਲ ਸਿੰਘ ਤੱਤਲਾ, ਮਨਬੀਰ ਸਿੰਘ ਮਸਾਣੀਆਂ, ਦਿਲਬਾਗ ਸਿੰਘ ਸੁਚੇਤਗੜ੍ਹ, ਧਰਮਿੰਦਰ ਸਿੰਘ, ਤਜਿੰਦਰ ਸਿੰਘ, ਨਰਿੰਜਣ ਸਿੰਘ, ਹਰਬੰਸ ਸਿੰਘ ਉਪਲ, ਬੱਬੀ ਸੇਖੜੀ, ਰਾਣੂ ਸੇਖੜੀ, ਭੋਲਾ ਪੁਰੀ, ਅਮਨਦੀਪ ਸਿੰਘ, ਸੰਨੀ ਬੱਬਰ, ਸੋਨੂੰ ਸ਼ੇਰ ਸਿੰਘ, ਭੁਪਿੰਦਰ ਸਿੰਘ, ਐਡ. ਚੰਦਰ ਚੰਦਾ, ਬਾਵਾ ਸਿੰਘ, ਅਸ਼ੋਕ ਕੌਸਲਰ, ਸੁਖਦੇਵ ਸਿੰਘ ਗੋਰਾ ਬਾਜਵਾ, ਕਸਤੂਰੀ ਲਾਲ ਐਮ.ਸੀ., ਬੂਰਾ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ 'ਚ ਅਕਾਲੀ ਦਲ ਵਲੋਂ ਰੋਸ ਧਰਨਾ ਘੁਮਾਣ 'ਚ ਕੱਲ੍ਹ-ਰਾਜਨਬੀਰ ਸਿੰਘ ਘੁਮਾਣ <br/> ਅਗਲੀ ਖ਼ਬਰ ਸੜਕਾਂ 'ਤੇ ਸੁੱਟੇ ਕਣਕ ਦੇ ਸਿੱਟਿਆਂ ਤੋਂ ਤਿਲਕ ਕੇ ਡਿਗਣ ਕਰਕੇ ਰਾਹਗੀਰ ਹੋ ਰਹੇ ਹਨ ਜ਼ਖ਼ਮੀ ਤੇ ਪ੍ਰੇਸ਼ਾਨ <br/>
Ad Position 24