11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਟਾਂਡਾ ਦਲੇਰਪੁਰ ਖੇੜਾ ਦਰਿਆ ਬਿਆਸ ਦੀ ਧੁੱਸੀ 'ਤੇ ਬਣ ਰਹੀ ਸੜਕ 9 ਮਹੀਨਿਆਂ 'ਚ ਨਹੀਂ ਹੋਈ ਤਿਆਰ

Ad Position 21
No active advertisement
ਅਜੀਤ ਡੈਸਕ 29-04-2026
ਗੁਰਦਾਸਪੁਰ, 28 ਅਪ੍ਰੈਲ (ਅਸ਼ੋਕ ਸ਼ਰਮਾ)-ਦਰਿਆ ਬਿਆਸ ਦੀ ਧੁੱਸੀ ਟਾਂਡਾ ਤੋਂ ਪਿੰਡ ਦਲੇਲਪੁਰ ਖੇੜਾ ਨੂੰ ਜਾਣ ਵਾਲੀ ਸੰਪਰਕ ਸੜਕ ਦਾ 9 ਮਹੀਨਿਆਂ ਤੋਂ ਲੱਗਾ ਹੋਇਆ ਹੈ | ਪਰ ਅਜੇ ਤੱਕ ਸੜਕ ਤਿਆਰ ਨਹੀਂ ਹੋਈ ਅਤੇ ਨਾ ਪ੍ਰੀਮਿਕਸ ਪਾਈ ਗਈ ਹੈ, ਜਿਸ ਨਾਲ ਦਰਿਆ ਮੰਡ ਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਸਾਬਕਾ ਸਰਪੰਚ ਰਾਮ ਲੁਭਾਇਆ ਟਾਂਡਾ ਅਤੇ ਸਰਪੰਚ ਸਾਬਕਾ ਡਾ: ਬਲਕਾਰ ਸਿੰਘ ਟਾਂਡਾ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਦਾ ਨੀਂਹ ਪੱਥਰ ਹਲਕਾ ਇੰਚਾਰਜ ਦੀਨਾਨਗਰ ਨੇ ਜੁਲਾਈ 2025 'ਚ ਰੱਖਿਆ ਸੀ ਅਤੇ ਅਜੇ ਤੱਕ ਮੋਟਾ ਪੱਥਰ ਪਾਉਣ ਦਾ ਕੰਮ ਮੁਕੰਮਲ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਅਨੇਕਾਂ ਕਿਸਾਨਾਂ ਦੀ ਕਾਫ਼ੀ ਜ਼ਮੀਨ ਲੱਗਦੀ ਹੈ ਅਤੇ ਪਿਛਲੇ 9 ਮਹੀਨਿਆਂ ਤੋਂ ਫ਼ਸਲ ਮੰਡੀ ਸੁੱਟਣ ਲਈ ਕਾਫ਼ੀ ਮੁਸ਼ਕਿਲ ਆਈ ਤੇ ਕਾਰੋਬਾਰ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ | ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਗੁਰਦਾਸਪੁਰ ਨੇ ਇਸ ਸੜਕ ਨੂੰ ਤਿਆਰ ਕਰਨ ਵਾਸਤੇ 6 ਮਹੀਨਿਆਂ ਦਾ ਸਮਾਂ ਮੰਗਿਆ ਸੀ ਅਤੇ ਉਹ ਅਜੇ ਤੱਕ ਸੜਕ ਦੇ ਕੰਮ ਨੂੰ ਮੁਕੰਮਲ ਨਹੀਂ ਕਰ ਸਕੇ | ਜਿਸ ਕਰਕੇ ਲੋਕਾਂ ਨੇ ਸੜਕ ਦੇ ਇਸ ਅਧੂਰੇ ਕੰਮ ਨੂੰ ਠੇਕੇਦਾਰਾਂ ਦੀ ਲਾਪਰਵਾਹੀ ਕਰਾਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਸੜਕ ਦੀ ਮੁਰੰਮਤ ਜਲਦੀ ਕਰਨ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਵੀ ਲਿਖੇ ਹਨ ਅਤੇ ਉਹ ਵੀ ਇਸ ਪਾਸੇ ਗ਼ੌਰ ਨਹੀਂ ਕਰ ਰਹੇ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਿੰਡ ਟਾਂਡਾ ਤੋਂ ਦਲੇਲਪੁਰ ਖੇੜਾ ਨੂੰ ਜਾਣ ਵਾਲੀ ਸੜਕ 'ਤੇ ਪ੍ਰੀਮਿਕਸ ਪਾਉਣ ਲਈ ਸਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਸਮੱਸਿਆ ਦਾ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਦਫ਼ਤਰਾਂ 'ਚ ਧੱਕੇ ਖਾਣ ਦੇ ਬਾਵਜੂਦ ਨਹੀਂ ਮਿਲਿਆ ਪਿੰਡ ਚਿੱਕੜੀ ਦੇ ਕਿਸਾਨਾਂ ਨੂੰ ਝੋਨੇ ਦੇ ਖਰਾਬੇ ਦਾ ਮੁਆਵਜ਼... ਅਗਲੀ ਖ਼ਬਰ ਚੈੱਸ ਮੁਕਾਬਲੇ 'ਚ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24