12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਨਫੋਰਡ ਵਰਲਡ ਸਕੂਲ ਬੱੁਲੋਵਾਲ ਦਾ ਦੂਜੀ ਵਾਰ ਜ਼ੋਨਲ ਪੱਧਰੀ ਕਰਾਟੇ ਚੈਂਪੀਅਨਸ਼ਿਪ 'ਚ ਆਲ ਓਵਰ ਟਰਾਫੀ 'ਤੇ ਕਬਜ਼ਾ

Ad Position 21
No active advertisement
ਅਜੀਤ ਡੈਸਕ 29-04-2026
ਬਟਾਲਾ, 28 ਅਪ੍ਰੈਲ (ਸਤਿੰਦਰ ਸਿੰਘ)-ਵਿਨਫੋਰਡ ਵਰਲਡ ਸਕੂਲ ਬੁੱਲੋਵਾਲ ਬਟਾਲਾ ਸਿੱਖਿਆ ਦੇ ਖੇਤਰ ਵਿਚ ਹੀ ਨਹੀਂ, ਸਗੋਂ ਖੇਡ ਪੱਧਰ 'ਤੇ ਵੀ ਉੱਚੇ ਮੁਕਾਮ ਹਾਸਲ ਕਰਨ ਕਾਰਨ ਸਮੂਹ ਇਲਾਕੇ ਵਿਚ ਚਰਚਾ ਦਾ ਵਿਸਾ ਬਣਿਆ ਹੋਇਆ ਹੈ | ਚੇਅਰਮੈਨ ਬਿਕਰਮਜੀਤ ਸਿੰਘ ਬਾਠ ਅਤੇ ਪਿ੍ੰਸੀਪਲ ਦਿਵਿਆ ਗੌਤਮ ਨੇ ਦੱਸਿਆ ਕਿ ਸਕੂਲ ਨੇ ਲਗਾਤਾਰ ਦੂਜੀ ਵਾਰ ਫੇਰ ਆਈ.ਸੀ.ਐਸ.ਈ. ਵਲੋਂ ਜ਼ੋਨਲ ਪੱਧਰੀ ਕਰਾਟੇ ਚੈਂਪੀਅਨਸ਼ਿਪ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਮੁਕਾਬਲੇ ਵਿਚ 13 ਵੱਖ-ਵੱਖ ਸਕੂਲ ਦੇ ਲਗਪਗ 200 ਵਿਦਿਆਰਥੀਆਂ ਨੇ ਭਾਗ ਲਿਆ ਸੀ | ਵਿਨਫੋਰਡ ਵਰਲਡ ਸਕੂਲ ਬੁੱਲੋਵਾਲ ਦੇ 35 ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਖੂਬ ਮੱਲਾਂ ਮਾਰਦਿਆਂ ਵੱਖ-ਵੱਖ ਮੁਕਾਮ ਹਾਸਲ ਕੀਤੇ | ਉਨ੍ਹਾਂ ਦੱਸਿਆ ਕਿ ਅੰਡਰ-19 ਦੀ ਆਲ ਓਵਰ ਕਰਾਟੇ ਚੈਂਪੀਅਨਸ਼ਿਪ ਟਰਾਫੀ ਨੂੰ ਆਪਣੇ ਨਾਂਅ ਲਿਖਾ ਕੇ ਸਕੂਲ ਤੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ | ਚੇਅਰਮੈਨ ਬਿਕਰਮਜੀਤ ਸਿੰਘ ਬਾਠ ਵਲੋਂ ਰਸਮੀ ਉਦਘਾਟਨ ਕਰ ਕੇ ਖੇਡਾਂ ਦੀ ਸੁਰੂਆਤ ਕਰਵਾਉਂਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਪਿ੍ੰਸੀਪਲ ਦਿਵਿਆ ਗੌਤਮ ਨੇ ਨੁਮਾਇੰਦਿਆਂ ਵਲੋਂ ਵੱਖ-ਵੱਖ ਟੀਮਾਂ ਨਾਲ ਜਾਣ-ਪਛਾਣ ਕੀਤੀ ਤੇ ਟੀਮਾਂ ਲੈ ਕੇ ਆਏ ਇੰਚਾਰਜਾਂ ਦੀ ਹੌਂਸਲਾ ਅਫਜਾਈ ਕੀਤੀ | ਖੇਡਾਂ ਦੌਰਾਨ ਕਰਾਟੇ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਮੁਕਾਬਲੇ ਕਰਵਾਏ ਗਏ | ਕਰਾਟੇ ਕੋਚ ਅਤੇ ਡੀ.ਪੀ. ਅੰਮਿ੍ਤਪਾਲ ਸਿੰਘ, ਮਨਦੀਪ ਕੌਰ, ਰਾਖੀ ਹੋਰਾਂ ਦੀ ਯੋਗ ਅਗਵਾਈ ਹੇਠ ਕਰਾਟੇ ਮੁਕਾਬਲੇ ਵਿਚ ਅੰਡਰ 14, 17 ਅਤੇ 19 ਤਹਿਤ ਕੁੱਲ 19 ਸੋਨ ਤਮਗੇ ਕ੍ਰਮਵਾਰ ਅਭਿਰਾਜ ਸਿੰਘ, ਸਰਤਾਜ ਸਿੰਘ, ਏਕਮਜੋਤ ਕੌਰ, ਪਾਰਥ ਮਹਾਜਨ, ਦਿਲਰਾਜ ਸਿੰਘ, ਅਸਮੀਤ, ਹਰਨੂਰ ਕੌਰ, ਸਾਰਾ ਡੀਨ, ਸੁਖਮਨਪ੍ਰੀਤ ਕੌਰ, ਗੁਨੀਤ ਕੌਰ, ਯੁਵਰਾਜ ਸਿੰਘ, ਸਮਰਤ ਸਿੰਘ, ਹਰਗੁਨਜੀਤ, ਅਨਮੋਲਪ੍ਰੀਤ, ਗੁਰਨੀਰਤ ਕੌਰ, ਸਰਗੁਣ ਕੌਰ, ਰੇਅਨਪ੍ਰੀਤ ਕੌਰ, ਅਨੁਰੀਤ ਕੌਰ ਤੇ ਸੁਖਮਨਪ੍ਰੀਤ ਕੌਰ, 7 ਚਾਂਦੀ ਅਤੇ 4 ਕਾਂਸੇ ਦੇ ਤਮਗੇ ਹਾਸਲ ਕਰ ਕੇ ਸਕੂਲ ਦੀ ਸ਼ਾਨ ਵਿਚ ਚਾਰ ਚੰਨ੍ਹ ਲਗਾ ਦਿੱਤੇ | ਚੇਅਰਮੈਨ ਸ: ਬਾਠ ਅਤੇ ਪਿ੍ੰਸੀਪਲ ਦਿਵਿਆ ਗੌਤਮ ਵਲੋਂ ਜਿੱਤ ਚੁੱਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਖੇਡਾਂ ਵਿਚ ਵਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ | ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਇਨ੍ਹਾਂ ਮੁਕਾਬਲਿਆਂ ਦੌਰਾਨ ਸਕੂਲ ਵਿਚ ਪੂਰਨ ਤੌਰ 'ਤੇ ਅਨੁਸ਼ਾਸਨ ਅਤੇ ਵਿਦਿਆਰਥੀਆਂ ਨੂੰ ਦਿੱਤੇ ਗਏ ਡਾਈਟ ਪ੍ਰਬੰਧ ਦਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਜ਼ਿਲਿ੍ਹਆਂ ਦੀ ਛੋਟੀ ਸਨਅਤ ਨੂੰ ਚਲਦਾ ਰੱਖਣ ਲਈ ਕੇਂਦਰ ਸਰਕਾਰ ਸਬਸਿਡੀਆਂ ਜਾਰੀ ਕਰੇ-ਏਕਟੂ ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਬੈਡਮਿੰਟਨ ਮੁਕਾਬਲੇ 'ਚ ਦੂਜਾ ਸਥਾਨ ਕੀਤਾ ਹਾਸਿਲ
Ad Position 24