12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਹੱਦੀ ਜ਼ਿਲਿ੍ਹਆਂ ਦੀ ਛੋਟੀ ਸਨਅਤ ਨੂੰ ਚਲਦਾ ਰੱਖਣ ਲਈ ਕੇਂਦਰ ਸਰਕਾਰ ਸਬਸਿਡੀਆਂ ਜਾਰੀ ਕਰੇ-ਏਕਟੂ

Ad Position 21
No active advertisement
ਅਜੀਤ ਡੈਸਕ 29-04-2026
ਬਟਾਲਾ, 28 ਅਪੈ੍ਰਲ (ਸਤਿੰਦਰ ਸਿੰਘ)-ਮਜ਼ਦੂਰ ਦਿਵਸ 1 ਮਈ ਨੂੰ ਮਨਾਉਣ ਲਈ ਬਟਾਲੇ ਦੀਆਂ ਫੌਂਡਰੀਆਂ ਵਿਚ ਆਲ ਇੰਡੀਆ ਸੈਂਟਰਲ ਕੌਂਸਲ ਆਫ ਟ੍ਰੇਡ ਯੂਨੀਅਨ (ਏਕਟੂ) ਵਲੋਂ ਦਰਜਨ ਭਰ ਰੈਲੀਆਂ ਕੀਤੀਆਂ | ਰੈਲੀਆਂ ਨੂੰ ਏਕਟੂ ਦੇ ਸੂਬਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਜ਼ਿਲ੍ਹਾ ਆਗੂ ਪ੍ਰੇਮ ਮਸੀਹ ਸੋਨਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪਹਿਲੀ ਮਈ 2026 ਉਸ ਸਮੇਂ ਮਨਾਈ ਜਾ ਰਹੀ ਹੈ, ਜਦੋਂ ਭਾਰਤ ਦੀ ਮੋਦੀ ਸਰਕਾਰ ਨੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰ ਕੇ ਚਾਰ ਕੋਡਾਂ ਵਿਚ ਬਦਲ ਦਿੱਤਾ ਹੈ, ਜਿਨ੍ਹਾਂ ਕੋਡਾ ਵਿਚ ਦਰਜ ਹੈ ਕਿ ਹੁਣ 8 ਘੰਟੇ ਦੀ ਬਜਾਏ ਦਿਹਾੜੀ 12 ਘੰਟੇ ਦੀ ਹੋਵੇਗੀ, ਜਿਸ ਕਾਨੂੰਨ ਪਹਿਲੀ ਅਪ੍ਰੈਲ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ, ਪਰ ਇਸ ਕਾਨੂੰਨ ਦੇ ਵਿਰੁੱਧ ਦੇਸ਼ ਪੱਧਰ 'ਤੇ ਮਜ਼ਦੂਰ ਸੰਘਰਸ਼ ਕਰਨ ਦੀ ਲੜਾਈ ਲੜਨ ਲਈ ਸੜਕਾਂ 'ਤੇ ਆ ਗਿਆ ਹੈ, ਜਿਸ ਦੀ ਸੁਰੂਆਤ ਹਰਿਆਣਾ ਅਤੇ ਨੋਇਡਾ ਸਮੇਤ ਜਗਾ-ਜਗਾ ਦੇਸ਼ ਦੇ ਮਜ਼ਦੂਰਾਂ ਨੇ ਸਖਤ ਵਿਰੋਧ ਪ੍ਰਗਟ ਕਰਦਿਆਂ ਦਰਜ ਕਰਾ ਦਿੱਤੀ ਹੈ | ਆਗੂਆਂ ਕਿਹਾ ਕਿ ਪਹਿਲੀ ਮਈ ਨੂੰ ਇਹ ਅਹਿਦ ਲਿਆ ਜਾਵੇਗਾ ਕਿ ਭਾਰਤ ਅਤੇ ਪੰਜਾਬ ਸਰਕਾਰ ਕਿਰਤ ਕਾਨੂੰਨਾਂ ਵਿਚ ਕੀਤੀਆਂ ਤਬਦੀਲੀਆਂ ਸਮੇਤ 12 ਘੰਟੇ ਦੀ ਦਿਹਾੜੀ ਦਾ ਕਾਨੂੰਨ ਵਾਪਸ ਲਵੇ, ਕਿਰਤ ਕਾਨੂੰਨਾਂ ਅਨੁਸਾਰ ਪ੍ਰੋਵੀਡੈਂਟ ਫੰਡ, ਈ.ਐਸ.ਆਈ. ਸਰਵਿਸ ਅਤੇ ਹੋਰ ਕਿਰਤ ਕਾਨੂੰਨਾਂ ਨੂੰ ਲੇਬਰ ਦਫਤਰ ਲਾਗੂ ਕਰਨ ਲਈ ਹਰਕਤ ਵਿਚ ਆਉਣ | ਆਗੂਆਂ ਕਿਰਤ ਦਫਤਰ ਬਟਾਲਾ ਅਤੇ ਗੁਰਦਾਸਪੁਰ ਦੇ ਅਮਲੇ-ਫੈਲੇ ਉਪਰ ਕਿਰਤੀਆਂ ਅਤੇ ਮਾਲਕਾਂ ਦੇ ਝਗੜੇ ਵਿਚ ਮਾਲਕਾਂ ਦਾ ਪੱਖ ਪੂਰਨ ਦੇ ਦੋਸ ਲਾਉਂਦਿਆਂ ਕਿਹਾ ਕਿ ਕਿਰਤ ਵਿਭਾਗ ਪੰਜਾਬ ਨੂੰ ਆਪਣੇ ਕਿਰਤ ਦਫਤਰਾਂ ਦੇ ਅਮਲੇ-ਫੈਲੇ ਨੂੰ ਕਾਨੂੰਨ ਅਨੁਸਾਰ ਡਿਊਟੀ ਕਰਨ ਦੀਆਂ ਸਖਤ ਹਦਾਇਤਾਂ ਕਰਨ ਦੀ ਲੋੜ ਹੈ, ਕਿਉਂਕਿ ਇਨ੍ਹਾਂ ਦਫਤਰਾਂ ਵਿਚ ਵਰਕਰਾਂ ਅਤੇ ਵਰਕਰ ਆਗੂਆਂ ਨੂੰ ਕੋਈ ਸਹਿਯੋਗ ਨਹੀਂ ਕੀਤਾ ਜਾਂਦਾ | ਇਹ ਵੀ ਕਿਹਾ ਗਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਪੰਜਾਬ ਦੀ ਛੋਟੀ ਸਨਅਤ ਖਾਸ ਕਰ ਸਰਹੱਦੀ ਜ਼ਿਲਿ੍ਹਆਂ ਦੀ ਸਨਅਤ ਨੂੰ ਆਰਥਿਕ ਅਤੇ ਰੋਜ਼ਗਾਰ ਪੱਖੋਂ ਵਿਕਸਿਤ ਕਰਨ ਲਈ ਪਹਾੜੀ ਰਾਜਾਂ ਦੇ ਆਧਾਰ 'ਤੇ ਸਬਸਿਡੀਆਂ ਮੁਹੱਈਆ ਕੀਤੀਆ ਜਾਣ ਤਾਂ ਜੋ ਬਾਰਡਰ ਦੇ ਲੋਕਾਂ ਨੂੰ ਬਕਾਇਦਾ ਰੋਜ਼ਗਾਰ ਮਿਲ ਸਕੇ | ਇਸ ਸਮੇਂ ਫੂਲ ਚੰਦ ਘਣੀਏ ਕੇ ਬੇਟ, ਬਚਨ ਸਿੰਘ ਬੋਪਾਰਾਏ, ਜੋਗਿੰਦਰ ਪਾਲ ਲੇਹਲ, ਰਾਜੂ ਬਟਾਲਾ ਅਤੇ ਸੁਖਦੇਵ ਬਿੱਟਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਵਿਸ਼ਿਆਂ ਦੇ ਕੋਰਸ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਵਿਨਫੋਰਡ ਵਰਲਡ ਸਕੂਲ ਬੱੁਲੋਵਾਲ ਦਾ ਦੂਜੀ ਵਾਰ ਜ਼ੋਨਲ ਪੱਧਰੀ ਕਰਾਟੇ ਚੈਂਪੀਅਨਸ਼ਿਪ 'ਚ ਆਲ ਓਵਰ ਟਰਾਫੀ 'ਤੇ ਕਬਜ਼ਾ
Ad Position 24