ਡੇਹਰੀਵਾਲ ਦਰੋਗਾ, 28 ਅਪੈ੍ਰਲ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਕਾਦੀਆਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਐਨਡੀਪੀਐਸ ਐਕਟ ਦੇ ਮਾਮਲੇ 'ਚ 5 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਥਾਣਾ ਕਾਦੀਆਂ ਦੇ ਐਸ.ਐਚ.ਓ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਗੁਰਨਾਮ ਸਿੰਘ ਵਲੋਂ ਸੈਮੂਅਲ ਸੈਮ ਪੁੱਤਰ ਰਾਜਪਾਲ ਅਤੇ ਹਰਸਿਤ ਉਰਫ ਹਰਸ ਖੋਸਲਾ ਪੁੱਤਰ ਕੁਲਦੀਪ ਨਾਥ ਉਰਫ ਨੋਨੀ ਵਾਸੀ ਵਾਲਮੀਕੀ ਮੁਹੱਲਾ ਕਾਦੀਆਂ ਨੂੰ ਕਾਬੂ ਕੀਤਾ, ਜਿਨਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸੇ ਤਰ੍ਹਾਂ ਏਐਸਆਈ ਰਛਪਾਲ ਸਿੰਘ ਵਲੋਂ ਗਸ਼ਤ ਦੌਰਾਨ ਹਰਮਨ ਗਿੱਲ ਉਰਫ ਹਨੀ ਪੁੱਤਰ ਸੁਖਵਿੰਦਰ ਵਾਸੀ ਵਾਲਮੀਕੀ ਮੁਹੱਲਾ ਕਾਦੀਆਂ ਅਤੇ ਆਕਾਸ਼ਦੀਪ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਕੋਲੋਂ ਇਕ ਲਾਇਟਰ, ਪੰਨੀ ਸਿਲਵਰ ਪੇਪਰ ਰੈਪ, 10 ਰੁਪਏ ਦਾ ਨੋਟ ਬਰਾਮਦ ਕਰਦਿਆਂ ਕਾਬੂ ਕੀਤਾ ਗਿਆ | ਇਸ ਤੋਂ ਇਲਾਵਾ ਗੁਰਪਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਬਾਸੀ ਰਸੂਲਪੁਰ ਥਾਣਾ ਸੇਖਵਾਂ, ਜੋ ਐਨਡੀਪੀਐਸ ਐਕਟ ਦੇ ਮਾਮਲੇ ਵਿਚ ਭਗੌੜਾ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਸਾਰੇ ਨੌਜਵਾਨਾਂ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |