ਗੁਰਦਾਸਪੁਰ, 1 ਮਈ (ਅਸ਼ੋਕ ਸ਼ਰਮਾ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਪੂਰੇ ਸੰਸਾਰ ਅੰਦਰ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਇਹ ਦਿਨ ਮਜ਼ਦੂਰ ਦਿਵਸ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਕਿਉਂਕਿ 1 ਮਈ 1886 ਈਸਵੀਂ ਨੂੰ ਜਦੋਂ ਮਜ਼ਦੂਰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇਕੱਤਰ ਹੋ ਕੇ ਆਪਣੀ ਡਿਊਟੀ ਦਾ ਸਮਾਂ 8 ਘੰਟੇ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ ਤਾਂ ਉਸ ਸਮੇਂ ਅੰਗਰੇਜ਼ ਹਾਕਮ ਨੇ ਮਜ਼ਦੂਰਾਂ ਦੇ ਸੰਘਰਸ਼ ਨੂੰ ਕੁਚਲਨ ਲਈ ਕਈ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਸੀ ਤਾਂ ਉਸ ਸਮੇਂ ਮਜ਼ਦੂਰਾਂ ਨੇ ਅੰਗਰੇਜ਼ ਹਾਕਮ ਦੀਆਂ ਗੋਲੀਆਂ ਹਿੱਕ ਵਿਚ ਡਾਹ ਕੇ ਖਾਧੀਆਂ ਤੇ ਡਿਊਟੀ ਦਾ ਸਮਾਂ 8 ਘੰਟੇ ਕਰਵਾਇਆ ਸੀ | ਅੱਜ ਪੁਰਾਣਾ ਸ਼ਾਲਾ ਸਬ ਡਵੀਜ਼ਨ ਦਫ਼ਤਰ ਵਿਖੇ ਟੀ.ਐਸ.ਯੂ ਦੇ ਆਗੂਆਂ ਵਲੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ 'ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ' ਨਾਅਰੇ ਲਗਾਏ | ਇਸ ਮੌਕੇ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਟੀ.ਐਸ.ਯੂ ਦਾ ਝੰਡਾ ਵੀ ਲਹਿਰਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਗੁਰਦੇਵ ਸਿੰਘ ਪ੍ਰਧਾਨ ਟੀ.ਐਸ.ਯੂ. ਪੁਰਾਣਾ ਸ਼ਾਲਾ, ਰਣਜੀਤ ਸਿੰਘ ਟੋਨਾ, ਸਕੱਤਰ ਪੁਰਾਣਾ ਸ਼ਾਲਾ ਸੁਰਿੰਦਰ ਪੱਪੂ ਸਰਕਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਤੇ ਲਖਵਿੰਦਰ ਸਿੰਘ ਜੇ.ਈ ਨੇ ਅਦਾ ਕੀਤੀ | ਇਸ ਮੌਕੇ ਬਿਜਲੀ ਮੁਲਾਜ਼ਮਾਂ ਵਲੋਂ ਪਿਛਲੇ ਸਮੇਂ ਵਿਚ ਮੰਗਾਂ 'ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਲੜੇ ਸੰਘਰਸ਼ ਦਾ ਰੀਵਿਊ ਕੀਤਾ ਤੇ ਸੰਘਰਸ਼ ਵਿਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਅਹਿਦ ਕੀਤਾ | ਇਸ ਮੌਕੇ ਸਮੂਹ ਮੁਲਾਜ਼ਮਾਂ ਨੂੰ ਮੰਗਾਂ ਮਨਵਾਉਣ ਲਈ ਆਉਣ ਵਾਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਇੰਜ: ਗੁਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਰਣਜੀਤ ਸਿੰਘ ਟੋਨਾ, ਬਲਜੀਤ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਪੱਪੂ, ਗੁਰਦੇਵ ਸਿੰਘ, ਗੁਰਦਿਆਲ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਪਰਵਿੰਦਰ ਸਿੰਘ ਫ਼ੌਜੀ, ਸਤਨਾਮ ਸਿੰਘ, ਬਲਰਾਜ ਸਿੰਘ, ਸ਼ਿਵ ਦਾਸ ਆਦਿ ਹਾਜ਼ਰ ਸਨ |