ਗੁਰਦਾਸਪੁਰ, 4 ਮਈ (ਚੱਕਰਾਜਾ)-ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਸਾਂਝੇ ਉਪਰਾਲੇ ਤਹਿਤ ਪੰਜਾਬ ਰਾਜ 'ਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਪਹਿਲੇ ਚਰਨ ਅਧੀਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਤਰੁਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ਪੰਜਾਬ ਦੇ ਸਮੂਹ ਖੇਡ ਮੈਦਾਨਾਂ ਦਾ ਆਨਲਾਈਨ ਉਦਘਾਟਨ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਸਮਰਪਿਤ ਕੀਤੇ ਗਏ | ਇਸ ਤਹਿਤ ਹਲਕਾ ਗੁਰਦਾਸਪੁਰ ਦੇ ਗ੍ਰਾਮ ਪੰਚਾਇਤ ਹਯਾਤ ਨਗਰ ਵਿਖੇ ਕਰੀਬ 21 ਲੱਖ 53 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਖੇਡ ਮੈਦਾਨ ਦਾ ਹਲਕਾ ਇੰਚਾਰਜ ਵਲੋਂ ਉਦਘਾਟਨ ਕਰਕੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ | ਖੇਡ ਮੈਦਾਨ 'ਚ ਵਾਲੀਬਾਲ ਤੇ ਫੁੱਟਬਾਲ ਖੇਡਾਂ ਲਈ ਵਿਸ਼ੇਸ਼ ਸੁਵਿਧਾਵਾਂ ਉਪਲਬਧ ਹਨ | ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਵੱਖਰਾ ਪਲੇ ਗਰਾਉਂਡ ਤਿਆਰ ਕੀਤਾ ਗਿਆ ਹੈ | ਮੈਦਾਨ 'ਚ ਸੈਰ ਕਰਨ ਲਈ ਮਿੱਟੀ ਦਾ ਟਰੈਕ, ਚੇਨ ਲਿੰਕ ਫੈਂਸਿੰਗ, ਸਬਮਰਸੀਬਲ ਪੰਪ, ਪੀਣ ਵਾਲੇ ਪਾਣੀ ਦੀ ਸੁਵਿਧਾ, ਲਾਈਟਾਂ ਤੇ ਪਖ਼ਾਨੇ ਆਦਿ ਦੀ ਵਿਵਸਥਾ ਕੀਤੀ ਗਈ ਹੈ | ਇਹ ਮੈਦਾਨ ਪਿੰਡ ਵਾਸੀਆਂ ਲਈ ਇਕ ਆਧੁਨਿਕ ਤੇ ਸੁਵਿਧਾਜਨਕ ਖੇਡ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ | ਇਸ ਮੌਕੇ ਰਮਨ ਬਹਿਲ ਵਲੋਂ ਬੱਚਿਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ | ਇਸ ਮੌਕੇ ਰਣਜੀਤ ਸਿੰਘ ਰਾਣਾ ਚੇਅਰਮੈਨ ਬਲਾਕ ਸ਼ਾਮਤੀ ਪਿੰਡ ਬੱਬਰੀ, ਓਾਕਾਰ ਸਿੰਘ ਨਾਗੀ ਸਰਪੰਚ ਹਯਾਤ ਨਗਰ, ਸੁਖਵਿੰਦਰ ਸਿੰਘ ਕਿਸਾਨ ਵਿੰਗ ਹਲਕਾ ਕੋਆਰਡੀਨੇਟਰ, ਅਜੈ ਬਹਿਲ, ਧਰੁਵ ਬਹਿਲ, ਕਬੀਰ ਬਹਿਲ, ਅਮਨ ਬਹਿਲ, ਹਿਤੇਸ਼ ਮਹਾਜਨ ਟਰੱਸਟੀ ਇੰਮਪਰੂਮੈਂਟ, ਰੁਪੇਸ਼ ਬਿੱਟੂ ਆਦਿ ਹਾਜ਼ਰ ਸਨ |