ਡੇਰਾ ਬਾਬਾ ਨਾਨਕ, 4 ਮਈ (ਹੀਰਾ ਸਿੰਘ ਮਾਂਗਟ)-ਬੀਤੇ ਸਾਲ ਰਾਵੀ ਦਰਿਆ 'ਚ ਆਏ ਹੜ੍ਹ ਨਾਲ ਡੇਰਾ ਬਾਬਾ ਨਾਨਕ ਖੇਤਰ ਵਿਚ ਸਰਕਾਰੀ ਜ਼ਮੀਨਾਂ ਉੱਪਰ ਖੇਤੀ ਕਰਦੇ ਕਿਸਾਨਾਂ ਦੀ ਨਸ਼ਟ ਹੋਈ ਝੋਨੇ ਦੀ ਫ਼ਸਲ ਦਾ ਸਰਕਾਰ ਵਲੋਂ ਐਲਾਨਿਆ ਮੁਆਵਜ਼ਾ ਤੁਰੰਤ ਅਦਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੀੜਤ ਕਿਸਾਨਾਂ ਵਲੋਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ 7 ਮਈ ਨੂੰ 11 ਤੋਂ 3 ਵਜੇ ਤੱਕ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ | ਇਹ ਫ਼ੈਸਲਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਨਰਿੰਦਰ ਸਿੰਘ ਤਲਵੰਡੀ ਹਿੰਦੂਆਂ ਦੀ ਪ੍ਰਧਾਨਗੀ ਹੇਠ ਹਰਪਾਲ ਸਿੰਘ ਰੰਧਾਵਾ ਦੇ ਗ੍ਰਹਿ ਪਿੰਡ ਕੋਟ ਮੋਲਵੀ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਜਥੇਬੰਦੀ ਦੇ ਪ੍ਰਧਾਨਗੀ ਮੰਡਲ ਮੈਂਬਰ ਬਲਬੀਰ ਸਿੰਘ ਰੰਧਾਵਾ ਸ਼ਮਸ਼ੇਰਪੁਰ ਵੀ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨਗੀ ਮੰਡਲ ਮੈਂਬਰ ਜੋਗਿੰਦਰ ਸਿੰਘ ਖੰਨਾ ਚਮਾਰਾ, ਮੀਡੀਆ ਇੰਚਾਰਜ ਸਤਬੀਰ ਸਿੰਘ ਖੋਦੇਬੇਟ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰੰਧਾਵਾ ਸਿੰਘਪੁਰਾ ਅਤੇ ਬਚਿੱਤਰ ਸਿੰਘ ਧਰਮਾਂਬਾਦ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦਾ ਪ੍ਰਸ਼ਾਸਨ ਇਲਾਕੇ ਦੇ ਇਨ੍ਹਾਂ ਹੜ੍ਹ ਪੀੜਤ ਕਿਸਾਨਾਂ ਨੂੰ ਆਨੇ-ਬਹਾਨੇ ਇਹ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ, ਜਿਸ ਕਰ ਕੇ ਜਥੇਬੰਦੀ ਨੂੰ ਇਹ ਰੋਸ ਧਰਨਾ ਦੇਣ ਦਾ ਫ਼ੈਸਲਾ ਕਰਨਾ ਪਿਆ ਹੈ | ਮੀਟਿੰਗ 'ਚ ਇਕ ਸ਼ੋਕ ਮਤਾ ਪਾਸ ਕਰ ਕੇ ਸਦੀਵੀ ਵਿਛੋੜਾ ਦੇ ਗਏ ਜਥੇਬੰਦੀ ਦੇ ਆਗੂ ਗੁਰਚਰਨ ਸਿੰਘ ਕੋਟ ਮੌਲਵੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ | ਇਸ ਮੌਕੇ ਮਾਸਟਰ ਸੁੱਚਾ ਸਿੰਘ ਰਾਮਦਿਵਾਲੀ, ਸ਼ਮਸ਼ੇਰ ਸਿੰਘ ਖਾਸਾਂਵਾਲ, ਗੁਰਮੁਖ ਸਿੰਘ ਸਰਪੰਚ ਗੁਰਚੱਕ, ਗੁਰਮੀਤ ਸਿੰਘ ਮੇਘਾ, ਅਮਰੀਕ ਸਿੰਘ ਕੋਟ ਮੌਲਵੀ, ਜਰਨੈਲ ਸਿੰਘ ਖੋਦੇਬੇਟ, ਸੁਖਦੇਵ ਸਿੰਘ ਨੰਬਰਦਾਰ ਗੁਰਚੱਕ, ਬਲਰਾਜ ਸਿੰਘ ਗੁਰਚੱਕ, ਰੋਬਨ ਸਿੰਘ ਸ਼ਹਿਜ਼ਾਦਾ, ਮਾਸਟਰ ਤਰਸੇਮ ਸਿੰਘ ਧਰਮਕੋਟ ਪੱਤਣ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਸਰਵਣ ਸਿੰਘ ਰੜੇਵਾਲੀ, ਸ਼ੇਰ ਅਮਰਜੀਤ ਸਿੰਘ, ਮੇਹਰ ਸਿੰਘ ਸਰਪੰਚ ਮਨਸੂਰ, ਮਾ. ਬਲਕਾਰ ਸਿੰਘ ਹਰਦੋਰਵਾਲ, ਝਿਰਮਲ ਸਿੰਘ ਝੰਗੀ, ਕਿਸ਼ਨ ਸਿੰਘ ਸਾਹਿਜ਼ਾਦਾ, ਸ਼ਮਸ਼ੇਰ ਸਿੰਘ ਡੇਰਾ ਬਾਬਾ ਨਾਨਕ ਆਦਿ ਹਾਜ਼ਰ ਸਨ |