13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਪਿੰਡ ਭੁੱਲਰ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-05-2026
ਬਟਾਲਾ, 5 ਮਈ (ਸਤਿੰਦਰ ਸਿੰਘ)-'ਮੁੱਖ ਮੰਤਰੀ ਖੇਡ ਮੈਦਾਨ' ਯੋਜਨਾ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਭੁੱਲਰ ਵਿਖੇ ਆਮ ਅਦਾਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਸਟੇਡੀਅਮ ਨੂੰ ਕੁੱਲ 26 ਲੱਖ 75 ਹਜ਼ਾਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ | ਸਟੇਡੀਅਮ ਵਿਚ ਇਕ ਫੁੱਟਬਾਲ ਤੇ ਇਕ ਵਾਲੀਬਾਲ ਗਰਾਊਾਡ ਬਣਾਇਆ ਗਿਆ | ਲਾਇਟ ਸਿਸਟਮ, ਟਰੈਕ, ਸਾਰੀ ਗਰਾਊਾਡ ਵਿਚ ਪਾਣੀ ਵਾਲੀ ਪੀਵੀਸੀ ਪਾਈਪ ਲਾਇਨ ਤੇ 400 ਫੁੱਟ ਡੂੰਘਾ ਪਾਣੀ ਵਾਲਾ ਬੋਰ, ਕੋਈ ਵੀ ਸਹੂਲਤ ਨਹੀਂ ਰਹਿਣ ਦਿੱਤੀ ਗਈ ਤਾਂ ਜੋ ਬੱਚਿਆਂ ਨੂੰ ਖੇਡਣ 'ਚ ਕੋਈ ਦਿੱਕਤ ਨਾ ਆਵੇ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿਸ ਵੀ ਪਿੰਡ ਦੀ ਖੇਡ ਮੈਦਾਨ ਦੀ ਮੰਗ ਹੈ ਤਾਂ ਉਹ ਜ਼ਰੂਰ ਦੱਸਣ, ਉਨ੍ਹਾਂ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਜ਼ਰੂਰ ਪਹੁੰਚਾਵਾਂਗੇ | ਇਸ ਮੌਕੇ ਹਲਕਾ ਟਰੇਡ ਵਿੰਗ ਚੇਅਰਮੈਨ ਗੁਰਪ੍ਰੀਤ ਸਿੰਘ ਜਾਂਗਲਾ, ਸਰਪੰਚ ਸਰਬਜੀਤ ਕੌਰ, ਸਰਪੰਚ ਬਲਾਕ ਪ੍ਰਧਾਨ ਪਰਮਜੀਤ ਸਿੰਘ, ਰਜਿੰਦਰ ਸਿੰਘ ਪਾਲੀ, ਬਿਕਰਮਜੀਤ ਸਿੰਘ ਬਾਲੇਵਾਲ, ਸਰਪੰਚ ਰਮੇਸ, ਲੱਕੀ ਮਸੀਹ, ਕਾਲਾ ਸ਼ਾਮਪੁਰੀਆ, ਬਲਜੀਤ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਸੰਦੀਪ ਸਿੰਘ, ਗੁਰਿੰਦਰ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ, ਸ਼ਮਸੇਰ ਸਿੰਘ ਵਿਸ਼ੇਸ ਤੌਰ 'ਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਰੋਡਵੇਜ਼ ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ-ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ <br/>
Ad Position 24