13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੇਂਡੂ ਤੇ ਸ਼ਹਿਰੀ ਖੇਤਰ ਦੇ ਏ.ਟੀ.ਐਮ 'ਚ ਪੈਸੇ ਨਾ ਹੋਣ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 06-05-2026
ਗੁਰਦਾਸਪੁਰ, 5 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਦਿਹਾਤੀ ਤੇ ਪੇਂਡੂ ਖੇਤਰ ਦੇ ਬੈਂਕਾਂ ਦੇ ਏ.ਟੀ..ਐਮ ਵਿਚ ਪੈਸੇ ਨਾ ਪੈਣ ਕਾਰਨ ਇਲਾਕੇ ਦੇ ਖਪਤਕਾਰ ਡਾਢੇ ਪ੍ਰੇਸ਼ਾਨ ਹਨ | ਪਰ ਇਸ ਪਾਸੇ ਬੈਂਕ ਅਧਿਕਾਰੀ ਧਿਆਨ ਨਹੀਂ ਦੇ ਰਹੇ | ਇਸ ਸਬੰਧੀ ਵੀਰੂ ਬਰਿਆਰ, ਸੁਰਿੰਦਰਪਾਲ ਸਿੰਘ, ਜੋਗਿੰਦਰ ਸਿੰਘ, ਵਿਪੁਲ ਵਰਮਾ, ਕੀਮਤੀ ਲਾਲ ਤੇ ਹੋਰ ਖਪਤਕਾਰਾਂ ਨੇ ਦੱਸਿਆ ਕਿ ਮਈ ਮਹੀਨਾ ਅਜੇ ਸ਼ੁਰੂ ਹੀ ਹੋਇਆ ਹੈ ਅਤੇ ਲੋਕਾਂ ਨੰੂ ਆਪਣੇ ਕੰਮਕਾਜ ਤੇ ਹੋਰ ਲੋੜਾਂ ਲਈ ਪੈਸਿਆਂ ਦੀ ਅਹਿਮ ਲੋੜ ਹੈ | ਪਰ ਏ.ਟੀ.ਐਮਾਂ ਵਿਚ ਪੈਸੇ ਨਾ ਹੋਣ ਕਾਰਨ ਜਨਤਾ ਨੰੂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਏ.ਟੀ.ਐਮ ਵਿਚ ਪੈਸੇ ਨਾ ਹੋਣ ਕਾਰਨ ਲੋਕ ਬੈਂਕਾਂ 'ਚ ਲੰਮੀਆਂ ਲਾਈਨਾਂ ਲੱਗੀਆਂ ਹਨ | ਪਰ ਸਮਾਂ ਬਰਬਾਦ ਕਰਨ ਦੇ ਬਾਵਜੂਦ ਵੀ ਪੈਸੇ ਨਹੀਂ ਮਿਲਦੇ ਤੇ ਕਈਆਂ ਨੰੂ ਵਾਪਸ ਪਰਤਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਬਰਿਆਰ, ਪੁਰਾਣਾ ਸ਼ਾਲਾ, ਪੰਡੋਰੀ ਮਹੰਤਾਂ, ਪੁਲ ਤਿੱਬੜੀ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਦੇ ਕੁਝ ਏ.ਟੀ.ਐਮ ਛੱਡ ਕੇ ਬਾਕੀ ਸਾਰੇ ਏ.ਟੀ.ਐਮ ਖ਼ਾਲੀ ਹੀ ਹੁੰਦੇ ਹਨ | ਜਿਸ ਨਾਲ ਲੋਕਾਂ ਦੀ ਖੱਜਲ ਖ਼ੁਆਰੀ ਹੁੰਦੀ ਹੈ | ਏ.ਟੀ.ਐਮਾਂ 'ਚ ਪੈਸਿਆਂ ਦੀ ਘਾਟ ਪਿਛਲੇ ਦੋ ਮਹੀਨੇ ਤੋਂ ਨਿਰੰਤਰ ਚੱਲ ਰਹੀ ਹੈ | ਇਸ ਪਾਸੇ ਬੈਂਕ ਅਧਿਕਾਰੀ ਗੰਭੀਰ ਨਹੀਂ ਹਨ | ਜਿਸ ਕਾਰਨ ਖਪਤਕਾਰਾਂ ਦਾ ਬੈਂਕ ਅਧਿਕਾਰੀਆਂ ਪ੍ਰਤੀ ਰੋਸ ਹੈ | ਉਨ੍ਹਾਂ ਗੁਰਦਾਸਪੁਰ ਦੇ ਏ.ਟੀ.ਐਮਾਂ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਖਪਤਕਾਰਾਂ ਦੀਆਂ ਮੁਸ਼ਕਿਲਾਂ ਨੰੂ ਧਿਆਨ ਵਿਚ ਰੱਖਦੇ ਹੋਏ ਏ.ਟੀ.ਐਮ ਵਿਚ ਪੈਸਿਆਂ ਦੀ ਨਿਕਾਸੀ ਯਕੀਨੀ ਬਣਾਈ ਜਾਵੇ, ਜਿਸ ਨਾਲ ਖਪਤਕਾਰ ਅਸਾਨੀ ਨਾਲ ਪੈਸੇ ਕਢਵਾ ਸਕਣ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਨੇ ਸੜਕਾਂ ਤੇ ਪੁਲਾਂ ਲਈ 3806 ਲੱਖ ਰੁਪਏ ਮਨਜ਼ੂਰ ਕਰਵਾਏ ਅਗਲੀ ਖ਼ਬਰ ਕੇਰਲਾ 'ਚ ਕਾਂਗਰਸ ਦੀ ਇਤਿਹਾਸਕ ਜਿੱਤ 'ਤੇ ਵਰਕਰਾਂ ਨੂੰ ਵਧਾਈ-ਅਮਨਦੀਪ ਜੈਂਤੀਪੁਰ <br/>
Ad Position 24