ਪਠਾਨਕੋਟ, 5 ਮਈ (ਸੰਧੂ)-ਸਮਾਜ ਸੇਵਾ ਨੂੰ ਸਮਰਪਿਤ 'ਸਫ਼ਰ ਸੰਸਥਾ' ਵਲੋਂ ਪ੍ਰਧਾਨ ਇੰਜੀ: ਮੁਕੇਸ਼ ਗੁਪਤਾ ਤੇ ਚੇਅਰਮੈਨ ਕਿਰਨਦੀਪ ਸਿੰਘ ਕੇ.ਡੀ. ਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਸਥਾਨਕ ਹੋਟਲ ਵਿਚ ਕੀਤਾ ਗਿਆ | ਇਸ ਮੌਕੇ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟ ਬਧਾਨੀ ਦੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਿਨ੍ਹਾਂ ਦਾ ਸੰਸਥਾ ਦੇ ਮੈਂਬਰਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਜਰਨਲ ਸਕੱਤਰ ਅਭਿਨਵ ਮਹਾਜਨ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪ੍ਰਧਾਨ ਇੰਜੀ: ਮੁਕੇਸ਼ ਗੁਪਤਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਤੇ ਅਸਹਾਇ ਵਰਗ ਤੱਕ ਮਦਦ ਪਹੁੰਚਾਉਣਾ ਹੈ | ਚੇਅਰਮੈਨ ਕਿਰਨਦੀਪ ਸਿੰਘ ਕੇ.ਡੀ. ਨੇ ਕਿਹਾ ਕਿ ਸੰਸਥਾ ਇਹ ਯਕੀਨੀ ਬਣਾਉਂਦੀ ਹੈ ਕਿ ਮਦਦ ਸਿਰਫ਼ ਅਸਲ ਹੱਕਦਾਰਾਂ ਤੱਕ ਹੀ ਪਹੁੰਚੇ | ਇਸ ਦੌਰਾਨ ਜਰਨਲ ਸਕੱਤਰ ਅਭਿਨਵ ਮਹਾਜਨ ਨੇ ਭਵਿੱਖੀ ਯੋਜਨਾਵਾਂ ਬਾਰੇ ਦੱਸਿਆ ਕਿ ਸੰਸਥਾ ਵਲੋਂ ਜਲਦ ਹੀ ਪੰਜ ਲੋੜਵੰਦ ਬੇਟੀਆਂ ਦੀ ਸਿੱਖਿਆ ਦਾ ਪੂਰਾ ਖ਼ਰਚ ਉਠਾਇਆ ਜਾਵੇਗਾ | ਮੁੱਖ ਮਹਿਮਾਨ ਕੰਵਰ ਤੁਸ਼ਾਰ ਪੁੰਜ ਨੇ ਸੰਸਥਾ ਦੇ ਉਪਰਾਲਿਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਸਮਾਜ ਲਈ ਪੇ੍ਰਰਨਾ ਦਾ ਸਰੋਤ ਹੁੰਦੀਆਂ ਹਨ | ਸਮਾਗਮ ਦੇ ਅੰਤ 'ਚ ਮੁੱਖ ਮਹਿਮਾਨ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਕੈਸ਼ੀਅਰ ਸੰਜੀਵ ਮਹਾਜਨ, ਰਵਿੰਦਰ ਕੁਮਾਰ, ਪੀ.ਆਰ.ਓ. ਸੰਦੀਪ ਕੁਮਾਰ, ਅਜੈ ਸਲਗਾਨੀਆ, ਯੋਗੇਸ਼ ਕੁਮਾਰ ਅਤੇ ਨਰੇਂਦਰ ਕੁਮਾਰ ਆਦਿ ਮੌਜੂਦ ਸਨ |