13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਲੈ ਕੇ ਭਾਜਪਾ ਨੇਤਾ ਰਾਜੂ ਮਹਾਜਨ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 06-05-2026
ਪਠਾਨਕੋਟ, 5 ਮਈ (ਸੁਮਿਤ)-ਭਾਰਤੀ ਜਨਤਾ ਪਾਰਟੀ ਨੂੰ ਤਿੰਨ ਰਾਜਾਂ |ਚ ਮਿਲੀ ਸ਼ਾਨਦਾਰ ਤੇ ਇਤਿਹਾਸਕ ਜਿੱਤ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਰਾਜੂ ਮਹਾਜਨ ਨੇ ਖ਼ੁਸ਼ੀ ਜਿਤਾਉਂਦੇ ਹੋਏ ਸਾਰੇ ਦੇਸ਼ ਵਾਸੀਆਂ ਤੇ ਪਾਰਟੀ ਕਾਰਕੁੰਨਾਂ ਨੂੰ ਦਿਲੋਂ ਵਧਾਈ ਦਿੱਤੀ ਹੈ | ਇਸ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਰਾਜੂ ਮਹਾਜਨ ਨੇ ਕਿਹਾ ਕਿ ਇਹ ਨਤੀਜੇ ਪੂਰੀ ਤਰ੍ਹਾਂ ਸਪੱਸ਼ਟ ਕਰਦੇ ਹਨ ਕਿ ਦੇਸ਼ ਦੀ ਜਨਤਾ ਨੂੰ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੇ ਭਾਜਪਾ ਦੀਆਂ ਵਿਕਾਸ-ਕੇਂਦਿ੍ਤ ਨੀਤੀਆਂ 'ਤੇ ਹੀ ਪੂਰਾ ਭਰੋਸਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਇਕ ਐਸੀ ਪਾਰਟੀ ਹੈ, ਜੋ ਅੰਤਿਮ ਪੰਤੀ 'ਚ ਖੜੇ੍ਹ ਵਿਅਕਤੀ ਦੇ ਉਥਾਨ ਲਈ ਕੰਮ ਕਰਦੀ ਹੈ | ਇਨ੍ਹਾਂ ਤਿੰਨ ਰਾਜਾਂ ਦੀ ਜਿੱਤ ਨੇ ਕਾਰਕੁੰਨਾਂ 'ਚ ਨਵਾਂ ਜੋਸ਼ ਭਰ ਦਿੱਤਾ ਹੈ ਤੇ ਇਸ ਦਾ ਸਕਾਰਾਤਮਿਕ ਅਸਰ ਆਉਣ ਵਾਲੀਆਂ ਹਰ ਚੋਣਾਂ 'ਚ ਵੀ ਦੇਖਣ ਨੂੰ ਮਿਲੇਗਾ | ਇਸ ਮੌਕੇ ਰਾਜੂ ਮਹਾਜਨ ਨੇ ਮਠਿਆਈ ਵੰਡ ਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 1 ਮਹਿਲਾ ਸਮੇਤ 6 ਕਾਬੂ ਅਗਲੀ ਖ਼ਬਰ ਰੇਖਾ ਮਨੀ ਸ਼ਰਮਾ ਨਗਰ ਨਿਗਮ ਪਠਾਨਕੋਟ ਦੀ ਸਕ੍ਰੀਨਿੰਗ ਕਮੇਟੀ ਦਾ ਮੈਂਬਰ ਨਿਯੁਕਤ
Ad Position 24