17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪੀ.ਪੀ.ਐਮ.ਈ.ਟੀ ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਮਿਤੀ 12 ਮਈ ਤੱਕ-ਇੰਜੀ: ਕੁਲਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 07-05-2026
ਗੁਰਦਾਸਪੁਰ, 6 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਆਫ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਪੀ.ਪੀ.ਐਮ.ਈ.ਟੀ.2026 ਆਨਲਾਈਨ ਅਪਲਾਈ ਕਰਨ ਲਈ ਪਰੋਸਪੈਕਟਸ ਯੂਨੀਵਰਸਿਟੀ ਦੀ ਸਾਈਟ 'ਤੇ 27-04-2026 ਤੋਂ ਉਪਲਬਧ ਹਨ | ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ 12 ਮਈ ਤੱਕ ਹੈ ਤੇ ਇਸ ਦੀ ਦਾਖ਼ਲਾ ਪ੍ਰੀਖਿਆ 31 ਮਈ ਨੂੰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਪੀ.ਪੀ.ਐਮ.ਈ.ਟੀ.ਟੈੱਸਟ ਲਈ ਰਜਿਸਟਰੇਸ਼ਨ ਕਰਨ ਲਈ ਮੁਫ਼ਤ ਹੈਲਪ ਡੈਸਕ ਸਥਾਪਤ ਕੀਤਾ ਹੈ, ਜਿਸ ਰਾਹੀਂ ਵਿਦਿਆਰਥੀ ਆਪਣੀ ਰਜਿਸਟਰੇਸ਼ਨ ਕਰਵਾ ਕੇ ਮੁਫ਼ਤ ਕੋਚਿੰਗ ਕਲਾਸਾਂ ਲਗਾ ਸਕਦੇ ਹਨ | ਨਰਸਿੰਗ ਕਾਲਜ ਦੇ ਮਾਹਿਰ ਪ੍ਰੋਫੈਸਰਾਂ ਵਲੋਂ ਵਿਦਿਆਰਥੀਆਂ ਨੂੰ ਪੀ.ਪੀ.ਐਮ. ਈ.ਟੀ.2026 ਲਈ ਮੁਫ਼ਤ ਕੋਚਿੰਗ ਕਲਾਸ ਦਿੱਤੀ ਜਾਵੇਗੀ | ਸੰਸਥਾ ਵਿਖੇ ਜੀ.ਐਨ.ਐਮ ਤੇ ਏ.ਐਨ.ਐਮ ਕੋਰਸਾਂ ਵਿਚ ਬਾਰ੍ਹਵੀਂ ਪਾਸ ਮੈਡੀਕਲ, ਨਾਨ ਮੈਡੀਕਲ, ਆਰਟਸ ਗਰੁੱਪ ਦੇ ਵਿਦਿਆਰਥੀ ਤੇ ਦਸਵੀਂ ਪਾਸ ਵਿਦਿਆਰਥੀ ਸਰਟੀਫਿਕੇਟ ਕੋਰਸਾਂ 'ਚ ਅਪਰੇਸ਼ਨ ਥੀਏਟਰ ਅਟੈਂਡੈਂਟ, ਐਮਰਜੈਂਸੀ ਕਮ ਐਂਬੂਲੈਂਸ ਅਟੈਂਡੈਂਟ, ਹੋਸਪਿਟਲ ਐਂਡ ਹੋਮ ਬੇਸਡ ਕੇਅਰ ਅਟੈਂਡੈਂਟ(ਨੈਨੀ ਕੇਅਰ), ਹੋਮ ਬੇਸਡ ਕੇਅਰ ਹੈਲਪਰ ਵਿਚ ਦਾਖ਼ਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸੈਸ਼ਨ 2026-27 ਲਈ ਬੀ.ਏ, ਬੀ.ਸੀ.ਏ., ਬੀ.ਐਡ, ਈ.ਟੀ.ਟੀ ਕੋਰਸਾਂ ਦੇ ਦਾਖ਼ਲੇ ਲਈ ਵਿਦਿਆਰਥੀਆਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀ.ਐਮ.ਐਸ.ਐਮ. ਗਰੁੱਪ ਸਿੱਖਿਆ ਦੇ ਖੇਤਰ 'ਚ ਸਰਹੱਦੀ ਤੇ ਪੇਂਡੂ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦੇ ਕੇ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਸੰਸਥਾ 'ਚ ਚੰਗੀਆਂ ਹੋਸਟਲ ਸੁਵਿਧਾਵਾਂ ਹੋਣ ਕਰਕੇ ਬਾਹਰੀ ਰਾਜਾਂ ਤੋਂ ਵਿਦਿਆਰਥੀ ਆ ਕੇ ਚੰਗੀ ਤਾਲੀਮ ਹਾਸਲ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਹਾਈ-ਟੈੱਕ ਡੇਅਰੀ ਸਥਾਪਿਤ ਕਰਕੇ ਆਪਣੀ ਆਮਦਨ ਵਧਾਉਣ ਅਗਲੀ ਖ਼ਬਰ ਸ਼ਿਵ ਕੁਮਾਰ ਬਟਾਲਵੀ ਦੀ 53ਵੀਂ ਬਰਸੀ ਨੂੰ ਸਮਰਪਿਤ ਸਮਾਗਮ
Ad Position 24