18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਸਾਮ ਤੇ ਪੱਛਮੀ ਬੰਗਾਲ ਦੀ ਸ਼ਾਨਦਾਰ ਜਿੱਤ ਨੇ ਭਾਜਪਾ ਵਰਕਰਾਂ ਦੇ ਕੀਤੇ ਹੌਂਸਲੇ ਬੁਲੰਦ-ਵਿਜੇ ਸੋਨੀ

Ad Position 21
No active advertisement
ਅਜੀਤ ਡੈਸਕ 07-05-2026
ਕੋਟਲੀ ਸੂਰਤ ਮੱਲ੍ਹੀ, 6 ਮਈ (ਕੁਲਦੀਪ ਸਿੰਘ ਨਾਗਰਾ)-ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਤੇ ਅਸਾਮ ਵਿਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਬੀਤੀ ਦੇਰ ਸ਼ਾਮ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਲੱਡੂ ਵੰਡੇ ਤੇ ਆਤਿਸ਼ਬਾਜ਼ੀ ਚਲਾ ਕੇ ਵਰਕਰਾਂ ਨਾਲ ਜਿੱਤ ਦੇ ਜਸ਼ਨ ਮਨਾਏ | ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਅਸਾਮ ਤੇ ਪੱਛਮੀ ਬੰਗਾਲ ਤੋਂ ਬਾਅਦ ਸਾਡਾ ਇਕੋ ਸੁਪਨਾ ਹੈ ਕਿ ਪੰਜਾਬ 'ਚ ਭਾਜਪਾ ਦੀ ਸਰਕਾਰ ਹੋਵੇ | ਉਨ੍ਹਾਂ ਕਿਹਾ ਕਿ ਅਸਾਮ ਵਿਚ ਭਾਜਪਾ ਦੀ ਲਗਾਤਾਰ ਮਜ਼ਬੂਤ ਵਾਪਸੀ ਅਤੇ ਪੱਛਮੀ ਬੰਗਾਲ ਵਿਚ ਇਤਿਹਾਸਕ ਜਿੱਤ ਇਹ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਦੇਸ਼ ਵਾਸੀ ਦੀ ਪਸੰਦ ਹਨ | ਉਨ੍ਹਾਂ ਕਿਹਾ ਕਿ ਅਸਾਮ ਤੇ ਬੰਗਾਲ ਤੋਂ ਬਾਅਦ ਹੁਣ ਸਾਡੇ ਪੰਜਾਬ ਦੀ ਵਾਰੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਅਣਥੱਕ ਮਿਹਨਤ ਨਾਲ ਅਸਾਮ ਵਿਚ ਮਜ਼ਬੂਤ ਵਾਪਸੀ ਤੇ ਪੱਛਮੀ ਬੰਗਾਲ ਵਿਚ ਇਤਿਹਾਸਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ | ਇਸ ਮੌਕੇ ਕੰਵਲਜੀਤ ਸਿੰਘ ਗੱਗੂ, ਧਰਮਪਾਲ ਸ਼ਰਮਾ ਕੋਟਲੀ, ਮਾਸਟਰ ਨੰਦ ਕਿਸ਼ੋਰ, ਲਾਲੀ ਸਰਪੰਚ ਸੰਗਤੂਵਾਲ, ਬਲਵਿੰਦਰ ਕੁਮਾਰ ਧਿਆਨਪੁਰ, ਹਰਬੰਸ ਲਾਲ, ਗੁਰਮੇਜ ਬਸਤੀ ਬਾਜੀਗਰ, ਗੁਰਮੀਤ ਸਿੰਘ ਭੁੱਲਰ, ਮਲਕੀਤ ਸਿੰਘ ਮੰਮਣ, ਮੰਗਪਾਲ ਸੇਠੀ, ਮੰਗਾ ਸਬਜ਼ੀ ਵਾਲਾ, ਬਿੱਕਾ, ਹੈਪੀ ਅਰੋੜਾ, ਲਾਲੀ ਫਰੂਟ ਵਾਲਾ, ਸੋਨੂੰ ਰਾਏਚੱਕ, ਰਮਨ ਕੁਮਾਰ ਪੰਚ, ਨਵਪ੍ਰੀਤ ਸਿੰਘ ਧਾਲੀਵਾਲ, ਸੰਜੀਵ ਠਾਕਰ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੇ 25 ਪਿੰਡਾਂ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੀ.ਸੀ ਨੂੰ ਦਿ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ- ਲੋਧੀਨੰਗਲ
Ad Position 24