18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਹਲਕਾ ਸਾਹਨੇਵਾਲ ਦੇ 25 ਪਿੰਡਾਂ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੀ.ਸੀ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 07-05-2026
ਭਮੀਆਂ ਕਲਾਂ/ਲੁਧਿਆਣਾ, 6 ਮਈ-(ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਸਤਲੁਜ ਦਰਿਆ ਦੇ ਨੇੜੇ ਵੱਸਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਗੁਹਾਰ ਲਗਾਈ ਜਾ ਰਹੀ ਹੈ, ਜਿਸ ਨੂੰ ਲੈ ਕੇ 25 ਪਿੰਡਾਂ ਦੇ ਸਰਪੰਚਾਂ ਸਮੇਤ ਪਿੰਡਾਂ ਦੇ ਲੋਕਾਂ ਨੇ ਇਕ ਮੀਟਿੰਗ ਕਰਕੇ ਭਾਜਪਾ ਪੰਜਾਬ ਦੇ ਬੁਲਾਰੇ ਪਿ੍ਤਪਾਲ ਸਿੰਘ ਬੱਲੀਏਵਾਲ ਦੀ ਅਗਵਾਈ ਹੇਠ ਲਗਭਗ 25 ਪਿੰਡਾਂ ਦੇ ਸਰਪੰਚ ਅਤੇ 50 ਪਿੰਡਾਂ ਦੇ ਲੋਕਾਂ ਦੇ ਇਕ ਵਫ਼ਦ ਨੇ ਸਤਲੁਜ ਦਰਿਆ ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਦੋਸ ਲਗਾਉਂਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮਿਲ ਕੇ ਨਾਜਾਇਜ਼ ਮਾਇਨਿੰਗ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ | ਇਸ ਬਾਰੇ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਪਿ੍ਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਵਲੋਂ ਸਤਲੁਜ ਦਰਿਆ 'ਤੇ ਪੋਕਲਾਈਨਾਂ ਦੀ ਮਦਦ ਨਾਲ 100-100 ਫੁੱਟ ਡੂੰਘੇ ਟੋਏ ਪੁੱਟੇ ਜਾ ਚੁੱਕੇ ਹਨ | ਸਰਕਾਰ ਵਲੋਂ ਪੋਕਲਾਈਨਾਂ 'ਤੇ ਲਗਾਏ ਗਏ ਬੈਨ ਦੇ ਬਾਵਜੂਦ ਕਾਨੂੰਨ ਦੀਆਂ ਸ਼ਰੇ੍ਹਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਬੱਲੀਏਵਾਲ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨੇੜੇ ਪਿੰਡ ਸਸਰਾਲੀ ਕਲੋਨੀ ਜਿੱਥੇ ਪਿਛਲੇ ਸਾਲ ਦਾ ਹੜ੍ਹਾਂ ਕਾਰਨ ਬੰਨ੍ਹ ਟੁੱਟਿਆ ਹੋਇਆ ਹੈ ਤੋਂ 500 ਮੀਟਰ ਦੇ ਘੇਰੇ ਅੰਦਰ ਮਾਇਨਿੰਗ ਕੀਤੀ ਜਾ ਰਹੀ, ਪਿਛਲੇ ਸਾਲ ਸਤਲੁਜ ਵਿਚ ਆਏ ਭਿਆਨਕ ਹੜ੍ਹਾਂ ਕਰਕੇ ਬਹੁਤ ਪਿੰਡ ਬਰਬਾਦ ਹੋਏ ਪਰ ਇਸ ਦੇ ਬਾਵਜੂਦ ਨਾਜਾਇਜ਼ ਮਾਇਨਿੰਗ ਦਾ ਧੰਦਾ ਲਗਾਤਾਰ ਜਾਰੀ ਹੈ | ਪਿੰਡ ਵਾਸੀਆਂ ਵਲੋਂ ਲਗਾਤਾਰ ਰੋਕਣ ਦੇ ਬਾਵਜੂਦ ਇਹ ਕੰਮ ਧੱੜਲੇ ਨਾਲ ਚੱਲ ਰਿਹਾ ਹੈ, ਜਿਸ ਸੰਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ | ਬੱਲੀਏਵਾਲ ਨੇ ਕਿਹਾ ਕਿ ਡੀ.ਸੀ ਵਲੋਂ ਉਨ੍ਹਾਂ 7 ਦਿਨਾਂ ਵਿਚ ਇਸ ਮਾਇਨਿੰਗ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਜੇਕਰ ਅਜਿਹਾ ਨਾ ਹੁੰਦਾ ਤਾਂ ਇਸ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਸੂਰਜ ਪੋਰਚਾ, ਸੰਦੀਪ ਠਾਕੁਰ, ਹੀਰਾ ਸਿੰਘ ਸਰਪੰਚ ਚੂਹੜਵਾਲ, ਜਸਵਿਾਦਰ ਸਿੰਘ ਬਲਾਕ ਸੰਮਤੀ ਮੈਂਬਰ ਜਮਾਲਪੁਰ ਲੇਲੀ, ਹਰਜਿੰਦਰ ਸਿੰਘ ਸਰਪੰਚ, ਸਾਧੂ ਸਿੰਘ ਨਗਰ, ਅਵਤਾਰ ਸਿੰਘ ਸਰਪੰਚ ਕਨੀਜਾ, ਕੁਲਦੀਪ ਸਿੰਘ ਸਰਪੰਚ ਸੀੜਾ, ਤਰਲੋਚਨ ਸਿੰਘ ਸਰਪੰਚ ਬਜੜਾਂ, ਜਸਪ੍ਰੀਤ ਸਿੰਘ ਸਰਪੰਚ ਢੇਰੀ, ਸੁਖਵੀਰ ਸਿੰਘ ਸਰਪੰਚ, ਸੁਜਾਤਵਾਲਾ ਅਲਕਾ ਸਰਪੰਚ, ਹਰਕਿ੍ਸ਼ਨ ਵਿਹਾਰ, ਜਸਵੀਰ ਕੌਰ ਸਰਪੰਚ ਮਾਛੀਆਂ ਕਲਾਂ, ਪਰਮਜੀਤ ਕੌਰ ਸਰਪੰਚ ਸਤੋਵਾਲ, ਕਰਮ ਸਿੰਘ ਸਰਪੰਚ ਸਸਰਾਲੀ ਕੋਲੋਨੀ, ਹਰਪਾਲ ਸਿੰਘ ਸਰਪੰਚ ਜਗੀਰਪੁਰ, ਕਮਲ ਚੰਦ ਸਰਪੰਚ ਮਾਂਗਟ, ਰਾਜ ਕੁਮਾਰ ਸਰਪੰਚ ਦਸ਼ਮੇਸ਼ ਕਲੋਨੀ, ਸੋਨੀ ਸਰਪੰਚ ਰਾਵਤ, ਕੁਲਜੀਤ ਕੌਰ ਸਰਪੰਚ ਨੂਰਵਾਲਾ, ਰਾਣੀ ਕੌਰ ਸਰਪੰਚ ਗੋਤਮ ਕਲੋਨੀ, ਬਿੰਦੂ ਸਰਪੰਚ ਸੁਰਜੀਤ ਕਲੋਨੀ, ਗੁਰਪ੍ਰੀਤ ਸਿੰਘ ਸਰਪੰਚ ਖਵਾਜਕੇ, ਹਰਦੀਪ ਕੌਰ ਸਰਪੰਚ ਨਾਮਦੇਵ ਕਲੋਨੀ ਰਾਜਨ ਦੀਪ ਕੌਰ ਸਰਪੰਚ ਜਮਾਲਪੁਰ ਲੇਲੀ ਅਤੇ ਬਾਕੀ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰਿਆਨਾ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਚੋਰੀ ਅਗਲੀ ਖ਼ਬਰ ਅਸਾਮ ਤੇ ਪੱਛਮੀ ਬੰਗਾਲ ਦੀ ਸ਼ਾਨਦਾਰ ਜਿੱਤ ਨੇ ਭਾਜਪਾ ਵਰਕਰਾਂ ਦੇ ਕੀਤੇ ਹੌਂਸਲੇ ਬੁਲੰਦ-ਵਿਜੇ ਸੋਨੀ
Ad Position 24