17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੀ . ਏ . ਯੂ . ਵਿਚ ਚੌਥੀ ਕੌਮਾਂਤਰੀ ਨਦੀਨ ਕਾਨਫਰੰਸ 18 ਤੋਂ

ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਪੀ. ਏ.

Ad Position 21
No active advertisement
ਅਜੀਤ ਡੈਸਕ 18-11-2026
ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. 18 ਤੋਂ 21 ਨਵੰਬਰ ਤੱਕ ਆਯੋਜਿਤ ਹੋਣ ਵਾਲੀ ਚੌਥੀ ਕੌਮਾਂਤਰੀ ਨਦੀਨ ਕਾਨਫਰੰਸ ਦੀ ਮੇਜ਼ਬਾਨੀ ਕਰੇਗੀ| ਇਹ ਚਾਰ ਰੋਜ਼ਾ ਕਾਨਫਰੰਸ ਨਦੀਨ ਵਿਗਿਆਨ ਬਾਰੇ ਭਾਰਤੀ ਸੁਸਾਇਟੀ, ਆਈ. ਸੀ. ਏ. ਆਰ. ਨਦੀਨ ਖੋਜ ਡਾਇਰੈਕਟੋਰੇਟ ਜਬਲਪੁਰ ਅਤੇ ਆਈ. ਸੀ. ਏ. ਆਰ. ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ| ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਦੱਸਿਆ ਕਿ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਇਸ ਕਾਨਫਰੰਸ ਦੇ ਉਦਘਾਟਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ| ਇਸ ਤੋਂ ਇਲਾਵਾ ਹੀਬਰੂ ਯੂਨੀਵਰਸਿਟੀ ਯੇਰੂਸ਼ਲਮ ਦੇ ਪ੍ਰੋ. ਬਰੂਚ ਰੂਬਿਨ ਅਤੇ ਆਈ. ਸੀ. ਏ. ਆਰ., ਡੀ. ਡਬਲਯੂ. ਆਰ. ਜਬਲਪੁਰ ਦੇ ਨਿਰਦੇਸ਼ਕ ਡਾ. ਜੇ. ਐੱਸ. ਮਿਸ਼ਰਾ ਵੀ ਮਹਿਮਾਨਾਂ ਵਜੋਂ ਸ਼ਾਮਿਲ ਹੋਣਗੇ| ਕਾਨਫਰੰਸ ਵਿਚ 500 ਤੋਂ ਵਧੇਰੇ ਭਾਗੀਦਾਰਾਂ ਦੇ ਭਾਰਤ ਅਤੇ 10 ਦੇਸ਼ਾਂ ਤੋਂ ਸ਼ਾਮਿਲ ਹੋਣ ਦੀ ਆਸ ਹੈ| ਉਨ੍ਹਾਂ ਕਿਹਾ ਕਿ 20 ਤਕਨੀਕੀ ਸ਼ੈਸਨਾਂ ਦੌਰਾਨ 200 ਬੁਲਾਰੇ ਪੇਪਰ ਪੇਸ਼ ਕਰਨਗੇ ਤੇ 300 ਦੇ ਕਰੀਬ ਪੋਸਟਰ ਪੇਸ਼ਕਾਰੀਆਂ ਹੋਣਗੀਆਂ| ਨਦੀਨਾਂ ਦੀ ਰੋਕਥਾਮ ਲਈ ਨਵੀਆਂ ਤਕਨੀਕਾਂ ਬਾਰੇ ਇਸ ਕਾਨਫਰੰਸ ਦੌਰਾਨ ਨਿੱਠ ਕੇ ਵਿਚਾਰ-ਚਰਚਾ ਹੋਣ ਦੀ ਸੰਭਾਵਨਾ ਹੈ|
Ad Position 22
No active advertisement
ਪਿਛਲੀ ਖ਼ਬਰ ਸੂਬੇ ਦੀ ‘ ਆਪ ’ ਸਰਕਾਰ ਪੰਜਾਬ ’ ਚੋਂ ਨਸ਼ੇ ਖ਼ਤਮ ਕਰਨ ਵਿਚ ਫ਼ੇਲ੍ਹ ਸਾਬਤ ਹੋਈ - ਰਾਜਾ ਘਾਇਲ ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24