17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਸੈਸ਼ਨ ਕਰਵਾਇਆ

ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ‘ਡਿਜੀਟਲ ਤੇ ਵਿੱਤੀ ਭਲਾਈ ਦੀ ਸੁਰੱਖਿਆ ਵਜੋਂ ਸਾਈਬਰ ਸੁਰੱਖਿਆ’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਪ੍ਰੋਗਰਾਮ ਪੰਜਾਬ ਪੁਲਿਸ ਤੇ ਸੌਰਿਸ਼ ਚਾਵਲਾ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਨੂੰ ਆਨਲਾਈਨ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਨਲਾਈਨ ਠੱਗੀਆਂ ਤੋਂ ਬਚਣ ਤੇ ਰੋਜ਼ਾਨਾ ਦੇ ਕੰਮਕਾਜ ਅਤੇ ਨਿੱਜੀ ਜੀਵਨ ਵਿੱਚ ਸੁਰੱਖਿਅਤ ਡਿਜੀਟਲ ਆਦਤਾਂ ਅਪਣਾਉਣ ਲਈ ਸਰਲ ਤੇ ਵਿਹਾਰਕ ਨੁਕਤੇ ਪ੍ਰਦਾਨ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 18-11-2026
ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ‘ਡਿਜੀਟਲ ਤੇ ਵਿੱਤੀ ਭਲਾਈ ਦੀ ਸੁਰੱਖਿਆ ਵਜੋਂ ਸਾਈਬਰ ਸੁਰੱਖਿਆ’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਪ੍ਰੋਗਰਾਮ ਪੰਜਾਬ ਪੁਲਿਸ ਤੇ ਸੌਰਿਸ਼ ਚਾਵਲਾ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਨੂੰ ਆਨਲਾਈਨ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਨਲਾਈਨ ਠੱਗੀਆਂ ਤੋਂ ਬਚਣ ਤੇ ਰੋਜ਼ਾਨਾ ਦੇ ਕੰਮਕਾਜ ਅਤੇ ਨਿੱਜੀ ਜੀਵਨ ਵਿੱਚ ਸੁਰੱਖਿਅਤ ਡਿਜੀਟਲ ਆਦਤਾਂ ਅਪਣਾਉਣ ਲਈ ਸਰਲ ਤੇ ਵਿਹਾਰਕ ਨੁਕਤੇ ਪ੍ਰਦਾਨ ਕਰਨਾ ਸੀ। ਇਸ ਸੈਸ਼ਨ ਵਿੱਚ ਮੁੱਖ ਬੁਲਾਰਿਆਂ ਵਜੋਂ ਮੈਡਮ ਰੂਪਦੀਪ ਕੌਰ (ਪੀ.ਪੀ.ਐੱਸ., ਏ.ਸੀ.ਪੀ. ਸਾਈਬਰ ਕ੍ਰਾਈਮ), ਰੋਹਿਤ (ਸੀਨੀਅਰ ਕਾਂਸਟੇਬਲ, ਪੰਜਾਬ ਪੁਲਿਸ), ਗੌਰਵ ਚਾਵਲਾ (ਸੰਸਥਾਪਕ ਤੇ ਡਾਇਰੈਕਟਰ, ਸੌਰਿਸ਼ ਚਾਵਲਾ ਫਾਊਂਡੇਸ਼ਨ) ਤੇ ਸ਼ਮਸ਼ੇਰ ਸਿੰਘ (ਟ੍ਰੇਨਰ, ਸੌਰਿਸ਼ ਚਾਵਲਾ ਫਾਊਂਡੇਸ਼ਨ) ਨੇ ਸ਼ਿਰਕਤ ਕੀਤੀ। ਮਾਹਿਰਾਂ ਨੇ ਮੌਜੂਦਾ ਦੌਰ ਵਿੱਚ ਵੱਧ ਰਹੇ ਸਾਈਬਰ ਖ਼ਤਰਿਆਂ, ਆਨਲਾਈਨ ਸੁਰੱਖਿਆ ਦੇ ਤਰੀਕਿਆਂ, ਸਾਈਬਰ ਠੱਗੀ ਦੀ ਰੋਕਥਾਮ ਤੇ ਜ਼ਿੰਮੇਵਾਰ ਡਿਜੀਟਲ ਵਿਵਹਾਰ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਸੈਸ਼ਨ ਦਾ ਮਕਸਦ ਭਾਗੀਦਾਰਾਂ ਵਿੱਚ ਸਾਈਬਰ ਅਪਰਾਧ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਡਿਜੀਟਲ ਦੁਨੀਆ ਵਿੱਚ ਆਪਣੀ ਨਿੱਜੀ ਤੇ ਵਿੱਤੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੇ ਵਿਹਾਰਕ ਤਰੀਕਿਆਂ ਤੋਂ ਜਾਣੂ ਕਰਵਾਉਣਾ ਸੀ।ਕਾਲਜ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ , ਜੀ . ਟੀ . ਬੀ . ਐੱਚ . ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਸੀ . ਓ . ਪੀ . ਡੀ . ਦੀ ਸਮੇਂ ਸਿਰ ਪਛਾਣ ਜ਼ਰੂਰੀ - ਡਾ . ਐੱਸ . ਕੇ . ਗੁਪਤਾ
Ad Position 24