18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਰਸੋਈ ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰਾਂ ਨੇ ਲਗਾਇਆ ਸੜਕ 'ਤੇ ਧਰਨਾ

Ad Position 21
No active advertisement
ਅਜੀਤ ਡੈਸਕ 07-05-2026
ਕਾਹਨੂੰਵਾਨ, 6 ਮਈ (ਨਿਸ਼ਾਨ ਸਿੰਘ ਚਾਹਲ)-ਨਿਰਧਾਰਤ ਸਮੇਂ ਤੋਂ ਬਾਅਦ ਵੀ ਰਸੋਈ ਗੈਸ ਸਿਲੰਡਰ ਨਾ ਮਿਲਣ ਕਾਰਨ ਅੱਕੇ ਹੋਏ ਗੈਸ ਖਪਤਕਾਰਾਂ ਵਲੋਂ ਕਾਹਨੂੰਵਾਨ-ਗੁਰਦਾਸਪੁਰ ਮੁੱਖ ਮਾਰਗ ਉੱਪਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ | ਗੈਸ ਖਪਤਕਾਰਾਂ ਵਲੋਂ ਸੜਕ ਉੱਪਰ ਧਰਨਾ ਲਗਾਉਣ ਤੋਂ ਬਾਅਦ ਦੇਖਦੇ ਹੀ ਦੇਖਦੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਸਵਾਰੀਆਂ ਨੂੰ ਮਜਬੂਰ ਬੱਸਾਂ ਤੋਂ ਉਤਰ ਕੇ ਸ਼ਹਿਰ ਤੱਕ ਪੈਦਲ ਆਉਣਾ ਪਿਆ | ਸੁਰਜੀਤ ਸਿੰਘ ਵਾਸੀ ਝੰਡਾ ਲੁਬਾਣਾ ਨੇ ਦੱਸਿਆ ਕਿ ਉਹ ਤੜਕਸਾਰ ਸਵੇਰੇ 5 ਵਜੇ ਤੋਂ ਗੈਸ ਏਜੰਸੀ ਦੇ ਦਫ਼ਤਰ ਵਿਚ ਪਰਚੀ ਕਟਵਾਉਣ ਲਈ ਆਇਆ ਹੈ, ਪਰ ਜਦੋਂ ਮੇਰੀ ਵਾਰੀ ਆਈ ਤਾਂ ਏਜੰਸੀ ਦੇ ਦਫ਼ਤਰ 'ਚ ਕੰਮ ਕਰਦੇ ਮੁਲਾਜ਼ਮਾਂ ਨੇ ਸਿਸਟਮ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਗੈਸ ਸਿਲੰਡਰ ਦੀ ਪਰਚੀ ਦੇਣ ਤੋਂ ਮਨਾ ਕਰ ਦਿੱਤਾ ਗਿਆ | ਕੇਵਲ ਸਿੰਘ ਵਾਸੀ ਢੀਂਡਸਾ ਨੇ ਦੱਸਿਆ ਕਿ ਉਸ ਨੇ ਕਈ ਵਾਰ ਏਜੰਸੀ ਵਲੋਂ ਦਿੱਤੇ ਗਏ ਨੰਬਰ 'ਤੇ ਆਨਲਾਈਨ ਬੁਕਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ 2 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਦਾ ਸਿਲੰਡਰ ਬੁੱਕ ਨਹੀਂ ਹੋਇਆ | ਇਸ ਬਾਰੇ ਉਹ ਅੱਜ ਜਦੋਂ ਏਜੰਸੀ 'ਚ ਆਇਆ ਤਾਂ ਏਜੰਸੀ ਦੇ ਕਰਮਚਾਰੀਆਂ ਨੇ ਕੰਪਿਊਟਰ ਸਿਸਟਮ ਬੰਦ ਹੋਣ ਦਾ ਬਹਾਨਾ ਬਣਾ ਕੇ ਮੈਨੂੰ ਗੈਸ ਸਿਲੰਡਰ ਦੀ ਪਰਚੀ ਦੇਣ ਤੋਂ ਮਨਾ ਕਰ ਦਿੱਤਾ ਗਿਆ | ਇਸੇ ਤਰ੍ਹਾਂ ਹੀ ਸਰਬਜੀਤ ਕੌਰ, ਦਿਲਜੀਤ ਕੌਰ, ਰਾਣੀ ਰਾਧਾ ਤੇ ਪੁਸ਼ਪਾ ਨੇ ਦੱਸਿਆ ਕਿ ਉਨ੍ਹਾਂ ਦੀ ਰਸੋਈ ਦਾ ਗੈਸ ਸਿਲੰਡਰ ਖ਼ਤਮ ਹੋ ਗਿਆ ਹੈ, ਪਰ ਉਨ੍ਹਾਂ ਨੂੰ 3 ਮਹੀਨੇ ਦੇ ਬਾਅਦ ਵੀ ਗੈਸ ਸਿਲੰਡਰ ਨਹੀਂ ਮਿਲ ਰਿਹਾ, ਮਜਬੂਰਨ ਉਨ੍ਹਾਂ ਨੂੰ ਗੈਸ ਏਜੰਸੀ ਦੇ ਦਫ਼ਤਰ ਆਉਣਾ ਪਿਆ, ਪਰ ਏਜੰਸੀ ਦੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਸਿਲੰਡਰ ਲੈਣ ਲਈ ਪਰਚੀ ਨਹੀਂ ਦਿੱਤੀ ਜਾ ਰਹੀ, ਇਸ ਲਈ ਸੜਕ 'ਤੇ ਧਰਨਾ ਲਗਾਉਣਾ ਪਿਆ | ਇਸ ਮਾਮਲੇ ਸੰਬੰਧੀ ਜਦੋਂ ਕਾਹਨੂੰਵਾਨ ਗੈਸ ਏਜੰਸੀ ਦੇ ਮਾਲਕ ਲੱਕੀ ਕਾਲਬਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਏਜੰਸੀ ਦੇ ਮੁੱਖ ਦਫ਼ਤਰ ਤੋਂ ਸਿਸਟਮ 'ਚ ਖ਼ਰਾਬੀ ਆਉਣ ਕਾਰਨ ਇਹ ਦਿੱਕਤ ਆਈ ਸੀ, ਜਿਸ ਨੂੰ ਠੀਕ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਗੈਸ ਖ਼ਪਤਕਾਰਾਂ ਨੂੰ ਨਿਰਵਿਘਨ ਗੈਸ ਸਿਲੰਡਰ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਬਲਾਕ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਮੰਡਲ ਕਾਦੀਆਂ ਨੇ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ
Ad Position 24