ਸ਼ਾਹਪੁਰ ਕੰਢੀ, 6 ਮਈ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਜਿਸ 'ਚ ਇਲਾਕੇ ਦੇ ਸਰਪੰਚ ਵੱਡੀ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਔਸਤੀ ਆਗੂ ਰਵਿੰਦਰ ਕੁਮਾਰ ਨੇ ਦੱਸਿਆ ਕਿ ਡੈਮ ਔਸਤੀ ਆਪਣੀਆਂ ਮੰਗਾਂ ਨੰੂ ਲੈ ਕੇ ਪਿਛਲੇ ਸਾਲ 2 ਅਪ੍ਰੈਲ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਹਨ | ਸਰਕਾਰ ਨੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਨਿਰਮਾਣ ਲਈ ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ, ਉਹ ਪ੍ਰਭਾਵਿਤ ਪਰਿਵਾਰ ਆਰ.ਐਂਡ.ਆਰ ਪਾਲਿਸੀ ਤਹਿਤ ਨੌਕਰੀਆਂ ਦੇ ਹੱਕਦਾਰ ਸਨ | ਪਰ ਸਰਕਾਰ ਨੇ ਅੱਜ ਤੱਕ ਕਿਸੇ ਵੀ ਪ੍ਰਭਾਵਿਤ ਪਰਿਵਾਰ ਦੇ ਮੈਂਬਰ ਨੰੂ ਨੌਕਰੀ ਨਹੀਂ ਦਿੱਤੀ ਤੇ ਕਈ ਪਰਿਵਾਰਾਂ ਨੰੂ ਜ਼ਮੀਨਾਂ ਦੇ ਪੈਸੇ ਵੀ ਨਸੀਬ ਨਹੀਂ ਹੋਏ ਤੇ ਨਾ ਹੀ ਸਰਕਾਰ ਨੇ ਉੱਜੜਨ ਭੱਤਾ ਦਿੱਤਾ | ਜਿਸ ਕਾਰਨ ਮਜਬੂਰ ਹੋ ਕੇ ਡੈਮ ਔਸਤੀ ਭੁੱਖ ਹੜਤਾਲ 'ਤੇ ਬੈਠੇ ਹਨ | ਇਸ ਮੌਕੇ ਸਰਪੰਚ ਕਰਤਾਰ ਚੰਦ, ਸਰਪੰਚ ਸ਼ਸ਼ੀ ਰਾਣਾ, ਸਰਪੰਚ ਸੁਰਿੰਦਰ ਕੁਮਾਰ, ਸਰਪੰਚ ਕਰਨੈਲ ਸਿੰਘ, ਸਰਪੰਚ ਜੀਨੂ ਗੁਲੇਰੀਆ, ਸਰਪੰਚ ਦੇਵੀ ਦਿਆਲ, ਸਰਪੰਚ ਚੇਤਨ ਠਾਕੁਰ, ਸਰਪੰਚ ਪ੍ਰਵੀਨ ਸਿੰਘ, ਸਰਪੰਚ ਅਨੀਤਾ, ਸਰਪੰਚ ਕਮਲੇਸ਼ ਦੇਵੀ ਤੋਂ ਇਲਾਵਾ ਵਿਨੋਦ ਸ਼ਰਮਾ, ਮਹਿੰਦਰ ਸਿੰਘ ਕਾਹਲੋਂ, ਸੰਜੇ ਅਨੋਤਰਾ, ਯੁਵਰਾਜ ਸਿੰਘ, ਪ੍ਰੇਮ ਸਿੰਘ, ਪਵਨ ਕੁਮਾਰ, ਰੋਹਿਤ ਕੁਮਾਰ, ਕੁਲਦੀਪ ਪਠਾਨੀਆ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ |