ਪਠਾਨਕੋਟ, 6 ਮਈ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਬੂਟੇ ਲਗਾਏ ਗਏ | ਇਹ ਪ੍ਰੋਗਰਾਮ ਕਿਸ਼ਨਾ ਜਵੈਲਰਸ ਵਲੋਂ ਉੱਜਵਲ ਦੇ ਵਿਸ਼ੇਸ਼ ਸਹਿਯੋਗ ਨਾਲ ਸਫਲਤਾ ਪੂਰਵਕ ਸਮਾਪਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਵਲੋਂ ਬੂਟੇ ਲਗਾ ਕੇ ਕੀਤੀ ਗਈ | ਇਸ ਮੌਕੇ ਕਾਲਜ ਕੈਂਪਸ 'ਚ ਕੁੱਲ 15 ਬੂਟੇ ਲਗਾਏ ਗਏ, ਜਿਨ੍ਹਾਂ 'ਚ ਨਿੰਮ, ਕਨੇਰ, ਗੁਲਮੋਹਰ, ਮੋਰਿੰਗਾ ਤੇ ਜ਼ਾਮਨ ਵਰਗੇ ਔਸ਼ਧੀ ਤੇ ਛਾਂ ਦੇਣ ਵਾਲੇ ਰੁੱਖ ਸ਼ਾਮਿਲ ਸਨ | ਸਾਰੇ ਬੂਟਿਆਂ ਦੀ ਚੋਣ ਵਾਤਾਵਰਨ ਤੇ ਸਿਹਤ ਲਾਭ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ | ਕਿਸਨਾ ਜਵੈਲਰਜ਼ ਦੇ ਪ੍ਰਤੀਨਿਧ ਨੇ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਉਹ ਵਾਤਾਵਰਨ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਅੰਤ ਵਿਚ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਕਿਸ਼ਨਾ ਜਵੈਲਰਜ਼ ਅਤੇ ਐਨ.ਐਸ.ਐਸ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦੇ ਸਹਾਇਕ ਪ੍ਰੋਫੈਸਰ ਤੇ ਵੱਡੀ ਗਿਣਤੀ 'ਚ ਐਨ.ਐਸ.ਐਸ ਯੂਨਿਟ ਦੇ ਸੇਵਾਦਾਰ ਹਾਜ਼ਰ ਸਨ |