18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼ਿਵ ਕੁਮਾਰ ਬਟਾਲਵੀ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 07-05-2026
ਪਠਾਨਕੋਟ, 6 ਮਈ (ਸੰਧੂ)-ਪਠਾਨਕੋਟ ਵਿਖੇ ਸਾਹਿਤ ਸੰਵਾਦ ਸੰਸਥਾ ਵਲੋਂ ਆਦਰਸ਼ ਭਾਰਤੀ ਵਿਦਿਆਲੇ 'ਚ ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸਾਹਿੱਤਿਕ ਸਮਾਗਮ ਆਯੋਜਿਤ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਡਾ: ਮਨੂ ਸ਼ਰਮਾ ਨੇ ਕੀਤੀ | ਜਦਕਿ ਪਿ੍ੰਸੀਪਲ ਵਿਜੈ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਡਾ: ਮਨੂ ਸ਼ਰਮਾ ਨੇ ਕਿਹਾ ਕਿ ਬਟਾਲਵੀ ਦੀ ਕਵਿਤਾ 'ਚ ਦਰਦ, ਬਿਰਹਾ ਤੇ ਰੋਮਾਂਚ ਦਾ ਵਿਲੱਖਣ ਮਿਲਾਪ ਮਿਲਦਾ ਹੈ | ਜਿਸ ਨੂੰ ਸ਼ਬਦਾਂ 'ਚ ਪਰੋਣਾ ਆਸਾਨ ਨਹੀਂ | ਉਨ੍ਹਾਂ ਦੀਆਂ ਰਚਨਾਵਾਂ 'ਚ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਤੇ ਸਾਰਵਭੌਮ ਦਰਦ ਦੀ ਅਭਿਵਿਅਕਤੀ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਬਟਾਲਵੀ ਦੀਆਂ ਪ੍ਰਸਿੱਧ ਕਵਿਤਾਵਾਂ ਪੇਸ਼ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਪਿ੍ੰਸੀਪਲ ਵਿਜੈ ਸ਼ਰਮਾ ਨੇ ਦੱਸਿਆ ਕਿ ਬਟਾਲਵੀ ਨੂੰ 1967 'ਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਤੇ ਉਹ ਲੋਕਾਂ ਦੇ ਦਿਲਾਂ ਦੇ ਕਵੀ ਸਨ | ਸਮਾਗਮ ਦੌਰਾਨ ਸੰਸਥਾ ਦੇ ਮੈਂਬਰਾਂ ਤਨੂ ਤੇ ਲਵਿਸ਼ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਮੰਚ ਸੰਚਾਲਨ ਸੰਗੀਤਾ ਵਾਸਨ ਨੇ ਕੀਤਾ | ਇਸ ਮੌਕੇ ਬਿੰਦੂ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਹਲਕਾ ਭੋਆ ਦੇ ਕਈ ਪਿੰਡਾਂ 'ਚ ਕਿਸਾਨ ਕਣਕ ਦੇ ਨਾੜ ਨੰੂ ਲਗਾਈ ਜਾ ਰਹੇ ਅੱਗ-ਪ੍ਰਸ਼ਾਸਨ ਬੇਖਬਰ ਅਗਲੀ ਖ਼ਬਰ ਐਡਵੋਕੇਟ ਠਾਕੁਰ ਰਵਿੰਦਰ ਸਿੰਘ ਵਲੋਂ ਵਿਧਾਇਕ ਅਸ਼ਵਨੀ ਸ਼ਰਮਾ ਨਾਲ ਮੁਲਾਕਾਤ
Ad Position 24