18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਹਲਕਾ ਭੋਆ ਦੇ ਕਈ ਪਿੰਡਾਂ 'ਚ ਕਿਸਾਨ ਕਣਕ ਦੇ ਨਾੜ ਨੰੂ ਲਗਾਈ ਜਾ ਰਹੇ ਅੱਗ-ਪ੍ਰਸ਼ਾਸਨ ਬੇਖਬਰ

Ad Position 21
No active advertisement
ਅਜੀਤ ਡੈਸਕ 07-05-2026
ਤਾਰਾਗੜ੍ਹ, 6 ਮਈ (ਸੋਹਨ ਲਾਲ)-ਤਾਰਾਗੜ੍ਹ ਦੇ ਆਸ ਪਾਸ ਇਲਾਕੇ 'ਚ ਕਿਸਾਨ ਕਣਕ ਦੇ ਨਾੜ ਨੰੂ ਸ਼ਰੇਆਮ ਅੱਗ ਲਗਾਈ ਜਾ ਰਹੇ ਹਨ | ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਦੱਸ ਦੇਈਏ ਕਿ 1 ਮਈ ਨੰੂ ਪਿੰਡ ਸ਼ਾਦੀਪੁਰ ਵਿਚ ਇਕ ਕਿਸਾਨ ਨੇ ਕਣਕ ਦੇ ਨਾੜ ਨੰੂ ਅੱਗ ਲਗਾ ਦਿੱਤੀ ਸੀ | ਜਿਸ ਨਾਲ ਖੇਤ ਦੇ ਨਾਲ ਘਰ ਦਾ ਨੁਕਸਾਨ ਹੋਇਆ ਤੇ ਸਰਕਾਰੀ ਬੂਟੇ ਵੀ ਸੜ ਗਏ ਸਨ | ਪਰ ਕੋਈ ਕਾਰਵਾਈ ਨਾ ਹੋਣ ਕਾਰਨ ਕਿਸਾਨ ਬੇਡਰ ਕਣਕ ਦੇ ਨਾੜ ਨੰੂ ਅੱਗ ਲਗਾਈ ਜਾ ਰਹੇ ਹਨ, ਜੇ ਕੋਈ ਵੱਡਾ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਵੇਗਾ, ਕਿਉਂਕਿ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਪ੍ਰਸ਼ਾਸਨ ਨੇ ਇਕ ਮਹੀਨਾ ਪਹਿਲਾਂ ਕਿਸਾਨਾਂ ਨੰੂ ਕਣਕ ਦੇ ਨਾੜ ਨੰੂ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ | ਪਰ ਕਿਸਾਨਾਂ ਵਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਕਿਸਾਨ ਕਣਕ ਦੇ ਨਾੜ ਨੰੂ ਅੱਗ ਲਗਾਉਂਦਾ ਹੈ, ਉਸ 'ਤੇ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ ਨੂੰ ਲੈ ਕੇ ਨਿਤਿਨ ਮਹਾਜਨ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ
Ad Position 24