ਪਠਾਨਕੋਟ, 6 ਮਈ (ਸੁਮਿਤ)-ਤਿੰਨਾਂ ਰਾਜਾਂ 'ਚ ਭਾਜਪਾ ਦੀ ਜਿੱਤ ਨੂੰ ਲੈ ਕੇ ਭਾਜਪਾ ਨਾਰਥ ਮੰਡਲ ਦੇ ਮਹਾਂਮੰਤਰੀ ਨਿਤਿਨ ਮਹਾਜਨ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਭਰੋਸੇ ਤੇ ਵਿਕਾਸ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੋਕ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਆਪਣਾ ਮਨਪਸੰਦ ਨੇਤਾ ਮੰਨਦੇ ਹਨ ਤੇ ਇਹ ਜਿੱਤ ਲੋਕਾਂ ਦੇ ਅਟੱਲ ਭਰੋਸੇ ਨੂੰ ਦਰਸਾਉਂਦੀ ਹੈ | ਨਿਤਿਨ ਮਹਾਜਨ ਨੇ ਕਿਹਾ ਕਿ ਅੱਜ ਲਗਭਗ ਹਰ ਕੋਈ ਇਸ ਗੱਲ ਨੂੰ ਸਮਝਣ ਲੱਗ ਪਿਆ ਹੈ ਕਿ ਭਾਜਪਾ ਵਲੋਂ ਹਮੇਸ਼ਾ ਬਣਾਈਆਂ ਨੀਤੀਆਂ 'ਚ ਹਰ ਵਰਗ ਤੇ ਖ਼ਾਸ ਕਰਕੇ ਗ਼ਰੀਬ ਵਰਗ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਿਰਫ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਚੱਲਦੀ ਹੈ ਤੇ ਚੋਣ ਨਤੀਜਿਆਂ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਕੰਮ ਨਹੀਂ ਕਰਦੀ, ਸਗੋਂ ਭਾਜਪਾ ਦੀ ਸੋਚ ਹਮੇਸ਼ਾ ਵਿਕਾਸ ਕਾਰਜਾਂ ਉੱਤੇ ਕੇਂਦਿ੍ਤ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਦਾ ਨਾਮ ਦੁਨੀਆ ਭਰ ਵਿਚ ਆਦਰ ਨਾਲ ਲਿਆ ਜਾਂਦਾ ਹੈ |