18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜਾਮਨੰੂ ਚੌਕ ਤੋਂ ਲੈ ਕੇ ਕੇ.ਸੀ.ਐਮ. ਹਸਪਤਾਲ ਤੱਕ ਸੜਕ ਨਾ ਬਣਾਉਣ ਕਾਰਨ ਦੁਕਾਨਦਾਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 07-05-2026
ਤਾਰਾਗੜ੍ਹ, 6 ਮਈ (ਸੋਹਨ ਲਾਲ)-ਤਾਰਾਗੜ੍ਹ ਤੋਂ ਦੀਨਾਨਗਰ ਰੋਡ ਦਾ ਨਿਰਮਾਣ ਕਾਰਜ ਮਾਰਚ ਮਹੀਨੇ 13 ਮਾਰਚ 2026 ਨੰੂ ਹਲਕਾ ਭੋਆ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕਰਵਾਇਆ ਗਿਆ ਸੀ | ਉਨ੍ਹਾਂ ਇਸ ਮੌਕੇ ਲੋਕਾਂ ਨੰੂ ਕਿਹਾ ਸੀ ਕਿ ਇਹ ਸੜਕ ਤਾਰਾਗੜ੍ਹ ਤੋਂ ਦੀਨਾਨਗਰ ਨੰੂ ਜਾਣ ਵਾਲੀ ਜੋ ਕਿ ਇਕ ਮਹੀਨੇ ਦੇ ਅੰਦਰ ਮੁਕੰਮਲ ਹੋ ਜਾਵੇਗੀ | ਪਰ ਅਜੇ ਤੱਕ ਇਹ ਸੜਕ ਨਹੀਂ ਬਣਾਈ ਗਈ ਹੈ | ਇਸ ਸੜਕ 'ਤੇ ਬਹੁਤ ਹੀ ਜ਼ਿਆਦਾ ਪੱਥਰ ਹਨ, ਜੋ ਕਿ ਵਾਹਨਾਂ ਦੇ ਟਾਇਰ ਹੇਠਾਂ ਆ ਕੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਅੰਦਰ ਚਲੇ ਜਾਂਦੇ ਹਨ | ਜਾਣਕਾਰੀ ਦਿੰਦੇ ਹੋਏ ਪਿੰਡ ਪੱਖੋਚੱਕ ਦੇ ਨੰਬਰਦਾਰ ਰਾਜੇਸ਼ ਕੁਮਾਰ ਬੂਟਾ, ਦੁਕਾਨਦਾਰ ਵਿਜੇ ਭੰਡਾਰੀ, ਸੋਨੰੂ, ਚੰਦੀ, ਬਚਨ ਦਾਸ, ਸਾਬੀ ਜੋਗੀ, ਨਰੇਸ਼ ਕੁਮਾਰ ਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਤਾਰਾਗੜ੍ਹ ਤੋਂ ਦੀਨਾਨਗਰ ਸੜਕ ਦਾ ਨਿਰਮਾਣ ਕਾਰਜ ਜਾਮਨੰੂ ਚੌਕ ਤੋਂ ਸ਼ੁਰੂ ਕਰਵਾਉਣ ਲਈ ਹਲਕਾ ਭੋਆ ਦੇ ਮੰਤਰੀ ਨੇ ਨੀਂਹ ਪੱਥਰ ਰੱਖਿਆ ਸੀ | ਪਰ ਇਸ ਸੜਕ ਦਾ ਕੰਮ ਖਿਆਲਾ ਮੋੜ ਤੋਂ ਸ਼ੁਰੂ ਕਰਵਾਇਆ ਗਿਆ ਹੈ | ਇਨ੍ਹਾਂ ਦੁਕਾਨਦਾਰਾਂ ਨੇ ਹਲਕਾ ਭੋਆ ਦੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਜਾਮਨੰੂ ਚੌਕ ਤੋਂ ਲੈ ਕੇ ਕੇ.ਸੀ.ਐਮ. ਹਸਪਤਾਲ ਤੱਕ ਸੜਕ ਦਾ ਨਿਰਮਾਣ ਵੀ ਜਲਦ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਦੁਕਾਨਦਾਰਾਂ ਨੰੂ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਲੂ ਬੀਜ ਫਾਰਮ, ਲਾਡੋਵਾਲ 'ਚ ਆਲੂ ਬੀਜ ਦੀ ਖੁੱਲ੍ਹੀ ਬੋਲੀ ਭਲਕੇ ਅਗਲੀ ਖ਼ਬਰ ਭਾਜਪਾ ਦੀ ਜਿੱਤ ਨੂੰ ਲੈ ਕੇ ਨਿਤਿਨ ਮਹਾਜਨ ਨੇ ਦਿੱਤੀ ਵਧਾਈ <br/>
Ad Position 24