28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜ਼ਿਲ੍ਹਾ ਪਠਾਨਕੋਟ ਦੇ ਮਸਲਿਆਂ ਨੂੰ ਲੈ ਕੇ ਸਵਰਨ ਸਲਾਰੀਆਂ ਨੂੰ ਮਿਲਿਆ ਰਾਵਾਧਸ ਦਾ ਵਫ਼ਦ

Ad Position 21
No active advertisement
ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਵਿਨੋਦ)-ਜ਼ਿਲ੍ਹਾ ਪਠਾਨਕੋਟ ਦੇ ਮਸਲਿਆਂ ਨੂੰ ਲੈ ਕੇ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਦਾ ਵਫ਼ਦ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਮੀਤ ਪ੍ਰਧਾਨ ਸਵਰਨ ਸਲਾਰੀਆ ਨੂੰ ਮਿਲਿਆ ਅਤੇ ਉਨ੍ਹਾਂ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਮਸਲਿਆਂ 'ਤੇ ਸਵਰਨ ਸਲਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿਚ ਵਾਲਮੀਕੀ ਭਵਨ ਨਾ ਹੋਣ ਕਾਰਨ ਦਲਿਤ ਪਰਿਵਾਰ ਨੂੰ ਕਈ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ | ਉਨ੍ਹਾਂ ਦੱਸਿਆ ਕਿ ਜੇ ਵਾਲਮੀਕੀ ਭਵਨ ਬਣ ਜਾਏ ਤਾਂ ਉਨ੍ਹਾਂ ਦਾ ਸਮਾਜ ਉੱਥੇ ਆਪਣੀਆਂ ਧੀਆਂ-ਭੈਣਾਂ ਦਾ ਵਿਆਹ ਕਰਕੇ ਆਰਥਿਕ ਖ਼ਰਚੇ ਤੋਂ ਬਚ ਸਕਦਾ ਹੈ ਤੇ ਕਈ ਘਰੇਲੂ ਸਮਾਗਮ ਕਰਵਾਏ ਜਾ ਸਕਦੇ ਹਨ | ਸਵਰਨ ਸਲਾਰੀਆ ਨੇ ਭਰੋਸਾ ਦਿੱਤਾ ਕਿ ਜੋ ਵੀ ਪ੍ਰੇਸ਼ਾਨੀਆਂ ਹਨ, ਸਰਕਾਰ ਨਾਲ ਮਿਲ ਕੇ ਦੂਰ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਹੁਲ ਸਿੱਧੂ, ਜਨਰਲ ਸਕੱਤਰ ਕਮਲ ਗਿੱਲ, ਸੁਨੀਲ ਕੁਮਾਰ, ਅਜੇ ਕੁਮਾਰ, ਰਾਜ ਕੁਮਾਰ, ਪਰਮਜੀਤ ਪੰਮੀ, ਆਕਾਸ਼, ਰਿੰਕੂ ਆਦੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਸ਼ੂ ਪਾਲਕਾਂ ਲਈ ਜਾਗੂਰਕਤਾ ਕੈਂਪ ਲਗਾਇਆ ਅਗਲੀ ਖ਼ਬਰ ਖੱਤਰੀ ਸਭਾ ਵਿਖੇ ਨਵੇਂ ਬਣਾਏ ਕਮਰਿਆਂ ਦਾ ਉਦਘਾਟਨ
Ad Position 24