ਪਠਾਨਕੋਟ, 9 ਮਈ (ਵਿਨੋਦ)-ਪਸ਼ੂ ਪਾਲਨ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਪਿੰਡ ਜਾ ਕੇ ਵੈਟਰਨਰੀ ਅਧਿਕਾਰੀਆਂ ਵਲੋਂ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ | ਇਸ ਮੌਕੇੇ ਡਾ: ਗੁਲਸ਼ਨ ਚੰਦ ਵੈਟਰਨਰੀ ਅਫਸਰ ਨੇ ਆਏ ਹੋਏ ਪਸ਼ੂ ਪਾਲਕਾਂ ਨੂੰ ਆਪਣੀਆਂ ਗਾਵਾਂ ਅਤੇ ਮੱਝਾਂ ਨੂੰ ਸੈਕਸਡ ਸੀਮਨ ਲਗਵਾਉਣ ਲਈ ਪ੍ਰੇਰਿਤ ਕੀਤਾ ਅਤੇ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਧਾਤਾਂ ਦਾ ਚੂਰਾ ਮੁਹੱਈਆ ਕਰਵਾਇਆ ਗਿਆ | ਉਨ੍ਹਾਂ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਪਸ਼ੂ ਪਾਲਕ ਕਿਸੇ ਸਮੱਸਿਆ ਲਈ ਆਪਣੇ ਨਜ਼ਦੀਕੀ ਪਸ਼ੂ ਹਸਪਤਾਲ ਵਿਚ ਜਾ ਕੇ ਸੰਪਰਕ ਕਰਨ |